ਕੈਨੇਡਾ ’ਚ ਦੀਵਾਲੀ ਮਨਾ ਰਹੇ ਭਾਰਤੀ ਵਿਦਿਆਰਥੀਆਂ ਦਾ SFJ ਤੇ ਕੱਟੜਵਾਦੀ ਖ਼ਾਲਿਸਤਾਨੀ ਗਰੁੱਪ ਨੇ ਕੀਤਾ ਵਿਰੋਧ

ਦੀਵਾਲੀ ਦੀ ਪੂਰਬਲੀ ਸ਼ਾਮ ’ਤੇ ਕੈਨੇਡਾ ਦੇ ਬਰੈਂਪਟਨ ’ਚ ਫਿਰਕੂ ਨਫ਼ਰਤ ਅਤੇ ਹਿੰਸਾ ਦੇ ਭਿਆਨਕ ਦ੍ਰਿਸ਼ ਦੇਖਣ ਨੂੰ ਮਿਲੇ, ਜਦੋਂ ਭਾਰਤੀ ਵਿਦਿਆਰਥੀਆਂ ਦਾ ਇਕ ਸਮੂਹ ਦੀਵਾਲੀ ਮਨਾਉਣ ਲਈ ਇਕੱਠਾ ਹੋਇਆ ਤਾਂ ਐੱਸ. ਐੱਫ. ਜੇ. ਅਤੇ ਕੱਟੜਪੰਥੀ ਖ਼ਾਲਿਸਤਾਨੀ ਸਮੂਹਾਂ ਵੱਲੋਂ ਉਕਸਾਏ ਗਏ ਪੰਜਾਬੀ ਵਿਦਿਆਰਥੀਆਂ ਦੇ ਇਕ ਸਮੂਹ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਤੇ ਧਮਕੀਆਂ ਦਿੱਤੀਆਂ ਗਈਆਂ। ਇਸ ਦੌਰਾਨ ਸਥਿਤੀ ਬਹੁਤ ਤਣਾਅਪੂਰਨ ਹੋ ਗਈ ਅਤੇ ਹਿੰਸਾ ਹੋਣ ਦੀ ਵੀ ਖ਼ਬਰ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਵਿਦਿਆਰਥੀ ਭਾਰਤ ’ਚੋਂ ਹਨ, ਜਿੱਥੇ ਹਰ ਧਰਮ ਦੇ ਸਾਰੇ ਤਿਉਹਾਰ ਬਹੁਤ ਹੀ ਪਿਆਰ ਭਰੇ ਮਾਹੌਲ ’ਚ ਮਨਾਏ ਜਾਂਦੇ ਹਨ ਪਰ ਕੈਨੇਡਾ ’ਚ ਉਨ੍ਹਾਂ ਨੂੰ ਕੀ ਹੋ ਗਿਆ ਹੈ?

ਕੱਟੜਪੰਥੀ ਖ਼ਾਲਿਸਤਾਨੀ ਗਰੁੱਪਾਂ ਵੱਲੋਂ ਬੀਜਿਆ ਗਿਆ ਨਫ਼ਰਤ ਦਾ ਬੀਜ ਹੁਣ ਜ਼ਹਿਰੀਲਾ ਫ਼ਲ ਦੇ ਰਿਹਾ ਹੈ ਤੇ ਇਸ ਦਾ ਨੁਕਸਾਨ ਕੈਨੇਡੀਅਨ ਸਮਾਜ ਨੂੰ ਲੰਮੇ ਸਮੇਂ ’ਚ ਭੁਗਤਣਾ ਪਵੇਗਾ। ਕੈਨੇਡੀਅਨ ਅਧਿਕਾਰੀ ਨਫ਼ਰਤ ਅਤੇ ਹਿੰਸਾ ਦੇ ਇਸ ਬੇਤੁਕੇ ਪ੍ਰਚਾਰ ਵੱਲ ਕਿਉਂ ਅੱਖਾਂ ਬੰਦ ਕਰ ਰਹੇ ਹਨ?

Add a Comment

Your email address will not be published. Required fields are marked *