ਪੰਜਾਬੀ ਮੁੰਡੇ ਦੀ ਦਲੇਰੀ ਅਤੇ ਸੂਝ-ਬੂਝ ਨਾਲ ਬਚੀ ਵਿਅਕਤੀ ਦੀ ਜਾਨ

ਆਕਲੈਂਡ- ਪੰਜਾਬੀਆਂ ਨੂੰ ਹਮੇਸ਼ਾ ਔਖੇ ਸਮਿਆਂ ‘ ਚ ਅਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਮੁਸੀਬਤ ਵਿੱਚ ਫਸੇ ਲੋਕਾਂ ਦੀ ਮਦਦ ਕਰਨ ਲਈ ਜਾਣਿਆ ਜਾਂਦਾ ਹੈ। ਅਜਿਹਾ ਹੀ ਕੁਝ ਅੱਜ ਪੋਕੀਨੋ ਦੇ ਵਿੱਚ ਦੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਪੰਜਾਬੀ ਨੋਜਵਾਨ ਨੇ ਮੁਸੀਬਤ ਚ ਫਸੇ ਵਿਅਕਤੀ ਦੀ ਨਾ ਸਿਰਫ਼ ਜਾਨ ਬਚਾਈ ਸਗੋਂ ਆਪਣੀ ਬਹਾਦਰੀ ਨਾਲ ਮਿਸਾਲ ਵੀ ਕਾਇਮ ਕਰ ਦਿੱਤੀ ਕਿ ਹਿੰਮਤ ਕਰਨ ਵਾਲੇ ਦਾ ਰੱਬ ਵੀ ਸਾਥ ਦਿੰਦਾ ਹੈ। ਦਰਅਸਲ ਨੌਜਵਾਨ ਪਰਮੀਤ ਸਿੰਘ ਤੂਰ ਜਦੋਂ ਪੁਕੀਕੁਹੀ ਦੇ ਮੋਬਿਲ ਸਟੇਸ਼ਨ ਤੋਂ ਡਿਊਟੀ ਕਰ ਘਰ ਪਰਤ ਰਿਹਾ ਸੀ ਤਾਂ ਪੋਕੀਨੋ ਦੇ ਹੈਲੇਨਸਲੀ ਰੋਡ ‘ਤੇ ਅਚਾਨਕ ਇੱਕ ਤੇਜ ਰਫਤਾਰ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਇਹ ਦੇਖ ਪਰਮਜੀਤ ਨੇ ਅਪਣੀ ਕਾਰ ਰੋਕੀ ਅਤੇ ਤੁਰੰਤ ਉਸ ਵਿਅਕਤੀ ਦੀ ਮਦਦ ਲਈ ਭੱਜਿਆ। ਇਸ ਦੋਰਾਨ ਪਰਮਜੀਤ ਨੇ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਚ ਫਸੇ ਵਿਅਕਤੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਸ਼ੁਰੂ ਕੀਤੀ।

ਨੋਜਵਾਨ ਨੂੰ ਮਦਦ ਕਰਦਿਆਂ ਦੇਖ ਇੱਕ ਹੋਰ ਰਾਹਗੀਰ ਕੈਟਰੀਨਾ ਥੋਮਸ ਨੇ ਵੀ ਪਰਮ ਦੀ ਮਦਦ ਕਰਨੀ ਸ਼ੁਰੂ ਕੀਤੀ। ਇਨ੍ਹਾਂ ਹੀ ਨਹੀਂ ਇਸ ਦੋਰਾਨ ਕਾਰ ਵਿੱਚੋਂ ਧੂੰਆਂ ਨਿਕਲਣ ਲੱਗਾ ਜਿਸ ਕਾਰਣ ਗੱਡੀ ਨੂੰ ਅੱਗ ਲੱਗਣ ਦਾ ਵੀ ਡਰ ਸਤਾ ਰਿਹਾ ਸੀ। ਇਹ ਦੇਖ ਪਰਮ ਨੇ ਕਾਰ ਦੀ ਬਾਰੀ ਖੋਲ੍ਹੀ ਤਾਂ ਉਹ ਕਾਮਯਾਬ ਹੋ ਗਿਆ ਇਸੇ ਵੇਲੇ ਇੱਕ ਹੋਰ ਰਾਹਗੀਰ ਨੇ ਰੁਕ ਪਰਮ ਤੇ ਥੋਮਸ ਦੀ ਮਦਦ ਕੀਤੀ ਤੇ ਕਾਰ ਚ ਫਸੇ ਵਿਅਕਤੀ ਨੂੰ ਗੱਡੀ ਨੂੰ ਅੱਗ ਲੱਗਣ ਤੋਂ ਪਹਿਲਾਂ ਬਾਹਰ ਕੱਢਿਆ।

Add a Comment

Your email address will not be published. Required fields are marked *