ਪੈਟਰਿਕ ਰਾਟਾ ਬਣੇ ਨਿਊਜੀਲੈਂਡ ਦੇ ਭਾਰਤ ਵਿੱਚ ਨਵੇਂ ਹਾਈ ਕਮਿਸ਼ਨਰ

ਆਕਲੈਂਡ – ਵਿਦੇਸ਼ ਮੰਤਰੀ ਵਿਨਸਟਨ ਪੀਟਰਜ਼ ਵਲੋਂ ਡਿਪਲੋਮੈਟ ਪੈਟਰਿਕ ਰਾਟਾ ਨੂੰ ਨਿਊਜੀਲੈਂਡ ਦਾ ਭਾਰਤ ਵਿੱਚ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਪੈਟਰਿਕ ਰਾਟਾ, ਡੇਵਿਡ ਪਾਈਨ ਦੀ ਥਾਂ ਸੇਵਾਵਾਂ ਸੰਭਾਲਣਗੇ, ਜੋ ਕਿ ਦਿੱਲੀ ਵਿੱਚ 2020 ਤੋਂ ਆਪਣੇ ਅਹੁਦੇ ‘ਤੇ ਤੈਨਾਤ ਹਨ।

ਪੈਟਰਿਕ ਰਾਟਾ ਇਸ ਵੇਲੇ ਸ਼੍ਰੀਲੰਕਾ ਵਿੱਚ ਨਿਊਜੀਲੈਂਡ ਦੇ ਹਾਈ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਨ੍ਹਾਂ ਦੋਨਾਂ ਦੇ ਅਹੁਦਿਆਂ ਵਿੱਚ ਸਿਰਫ ਦੇਸ਼ਾਂ ਦਾ ਫੇਰਬਦਲ ਕੀਤਾ ਗਿਆ ਹੈ। ਪੈਟਰਿਕ ਰਾਟਾ 10 ਸਾਲਾਂ ਲਈ ਵਰਲਡ ਟਰੇਡ ਆਰਗੇਨਾਈਜੇਸ਼ਨ ਵਿਖੇ ਸੀਨੀਅਰ ਅਧਿਕਾਰੀ ਵਜੋਂ ਵੀ ਤੈਨਾਤ ਰਹਿ ਚੁੱਕੇ ਹਨ।

Add a Comment

Your email address will not be published. Required fields are marked *