ਅਮਰੀਕਾ: ਹਵਾਈ ਸੈਨਾ ਦਾ F-35 ਜਹਾਜ਼ ਹਾਦਸਾਗ੍ਰਸਤ

ਲਾਸ ਏਂਜਲਸ – ਅਮਰੀਕਾ ਦੇ ਉਟਾਹ ਸੂਬੇ ਵਿਚ ਹਿੱਲ ਏਅਰ ਫੋਰਸ ਬੇਸ ਦੇ ਰਨਵੇਅ ਦੇ ਉੱਤਰੀ ਸਿਰੇ ‘ਤੇ ਇਕ ਐੱਫ-35 ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਪਾਇਲਟ ਨੂੰ ਜਹਾਜ਼ ਤੋਂ ਬਾਹਰ ਕੱਡਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਹ ਜਾਣਕਾਰੀ ਵੀਰਵਾਰ ਨੂੰ ਅਧਿਕਾਰੀਆਂ ਨੇ ਦਿੱਤੀ।

ਇੱਕ ਟਵੀਟ ਵਿੱਚ, 388ਵੇਂ ਫਾਈਟਰ ਵਿੰਗ ਨੇ ਕਿਹਾ ਕਿ ਹਾਦਸਾ ਬੁੱਧਵਾਰ ਸ਼ਾਮ ਨੂੰ ਵਾਪਰਿਆ, ਜਦੋਂ ਅਣਪਛਾਤਾ ਪਾਇਲਟ ਇੱਕ ਰੁਟੀਨ ਸਿਖਲਾਈ ਮਿਸ਼ਨ ‘ਤੇ ਸੀ। ਲੜਾਕੂ ਯੂਨਿਟ ਅਮਰੀਕੀ ਹਵਾਈ ਸੈਨਾ ਲਈ F-35 ਉਡਾਉਂਦੀ ਹੈ ਅਤੇ ਇਸ ਦਾ ਸੰਚਾਲਨ ਨੂੰ ਉਟਾਹ ਸੂਬੇ ਦੇ ਟੈਸਟ ਅਤੇ ਸਿਖਲਾਈ ਰੇਂਜ ਤੋਂ ਕਰਦੀ ਹੈ।

ਟਵੀਟ ਮੁਤਾਬਕ, ‘ਬੁੱਧਵਾਰ ਸ਼ਾਮ ਲਗਭਗ 6:15 ਵਜੇ ਹਿੱਲ ਏਅਰ ਫੋਰਸ ਬੇਸ ਦੇ ਰਨਵੇਅ ਦੇ ਉੱਤਰੀ ਸਿਰੇ ‘ਤੇ  F-35A ਲਾਈਟਨਿੰਗ-2 ਜਹਾਜ਼ ਕ੍ਰੈਸ਼ ਹੋ ਗਿਆ। ਏਅਰ ਫੋਰਸ ਬੇਸ ਦੇ ਐਮਰਜੈਂਸੀ ਦਲ ਤੁਰੰਤ ਹਾਦਸੇ ਵਾਲੀ ਥਾਂ ‘ਤੇ ਪਹੁੰਚੇ। ਪਾਇਲਟ ਨੂੰ ਬਾਹਰ ਕੱਢਿਆ ਅਤੇ ਜਾਂਚ ਲਈ ਸਥਾਨਕ ਮੈਡੀਕਲ ਸੈਂਟਰ ਭੇਜਿਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾਵੇਗੀ। ਹੋਰ ਜਾਣਕਾਰੀ ਪ੍ਰਾਪਤ ਹੋਣ ‘ਤੇ ਸਾਂਝੀ ਕੀਤੀ ਜਾਵੇਗੀ।’

Add a Comment

Your email address will not be published. Required fields are marked *