ਸ੍ਰੀ ਚਮਕੌਰ ਸਾਹਿਬ ਵਿਖੇ ਮੂਰਤੀ ਵਿਸਰਜਿਤ ਕਰਨ ਗਿਆ 19 ਸਾਲਾ ਨੌਜਵਾਨ ਨਹਿਰ ‘ਚ ਡੁੱਬਿਆ

ਸ੍ਰੀ ਚਮਕੌਰ ਸਾਹਿਬ – ਸਰਹਿੰਦ ਨਹਿਰ ਵਿਚ ਮੂਰਤੀ ਵਿਸਰਜਿਤ ਕਰਨ ਗਿਆ ਨੌਜਵਾਨ ਨਹਿਰ ਵਿਚ ਡੁੱਬ ਗਿਆ। ਜਾਣਕਾਰੀ ਅਨੁਸਾਰ ਵੀਰਵਾਰ ਭੂਰੜੇ ਮਾਰਗ ਤੋਂ ਇਕ ਸ਼ੋਭਾ ਯਾਤਰਾ ਕੱਢੀ ਗਈ ਸੀ, ਜੋ ਕਿ ਬਾਜ਼ਾਰ ਵਿਚੋਂ ਹੁੰਦੀ ਹੋਈ ਸ਼ਾਮ ਨੂੰ ਲਗਭਗ ਰੋਪੜ-ਨੀਲੋਂ ਮਾਰਗ ਅਤੇ ਥੀਮ ਪਾਰਕ ਨੇੜੇ ਸਰਹਿੰਦ ਨਹਿਰ ’ਤੇ ਪੁੱਜੀ। ਜਦੋਂ ਇਹ ਲੋਕ ਮੂਰਤੀ ਨੂੰ ਡੂੰਘੇ ਪਾਣੀ ਵਿਚ ਲੈ ਕੇ ਗਏ ਤਾਂ ਧਾਰਮਿਕ ਆਗੂ ਨੇ ਇਕ ਨੌਜਵਾਨ ਨੂੰ ਕਿਹਾ ਕਿ ਤੁਸੀਂ ਮੂਰਤੀ ਉਪਰ ਚੜ੍ਹ ਕੇ ਪਾਣੀ ਵਿਚ ਵਿਸਰਜਿਤ ਦਿਓ। ਨੌਜਵਾਨ ਦੇ ਮੂਰਤੀ ਉਪਰ ਚੜ੍ਹਨ ਨਾਲ ਮੂਰਤੀ ਪਲਟ ਗਈ ਅਤੇ ਨੌਜਵਾਨ ਪਾਣੀ ਵਿੱਚ ਡੁੱਬ ਗਿਆ। ਨੌਜਵਾਨ ਦੀ ਪਛਾਣ ਨਿਤੀਸ਼ ਕੁਮਾਰ (19) ਪੁੱਤਰ ਸਰੋਜ ਪਾਸਵਾਨ ਵਜੋਂ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਉਸ ਨੌਜਵਾਨ ਦਾ ਕੋਈ ਸੁਰਾਗ ਨਹੀਂ ਲੱਗਾ। ਮੌਕੇ ‘ਤੇ ਪੁਲਸ ਨੇ ਪਹੁੰਚ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ।

Add a Comment

Your email address will not be published. Required fields are marked *