ਸੁਨਾਮ ‘ਚ ਚਾਕੂ ਮਾਰ ਵਿਅਕਤੀ ਕੋਲੋਂ ਖੋਹਿਆ ਮੋਬਾਇਲ ਤੇ ਆਧਾਰ ਕਾਰਡ
January 11, 2024
![](http://mehakewattan.com/wp-content/uploads/2024/01/2024_1image_10_13_593150091mobil-ll.jpg)
ਸੁਨਾਮ : ਸੁਨਾਮ ਵਿਖੇ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਇਕ ਵਿਅਕਤੀ ਕੋਲੋਂ 2 ਨੌਜਵਾਨਾਂ ਨੇ ਫੋਨ ਖੋਹ ਲਿਆ ਅਤੇ ਉਸ ਨੂੰ ਚਾਕੂ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਾਣਕਾਰੀ ਮੁਤਾਬਕ ਸੁਨਾਮ ਬੱਸ ਅੱਡੇ ਦੇ ਬਾਹਰ ਇਕ ਵਿਅਕਤੀ ਬੈਠਾ ਹੋਇਆ ਸੀ। 2 ਨੌਜਵਾਨ ਉਸ ਕੋਲ ਆਏ ਅਤੇ ਚਾਕੂ ਦਿਖਾ ਕੇ ਕਹਿਣ ਲੱਗੇ ਕਿ ਉਹ ਰੌਲਾ ਨਾ ਪਾਵੇ। ਇਸ ਮਗਰੋਂ ਉਨ੍ਹਾਂ ਨੇ ਵਿਅਕਤੀ ਨੂੰ ਚਾਕੂ ਮਾਰਿਆ ਅਤੇ ਉਸ ਦਾ ਮੋਬਾਇਲ ਅਤੇ ਆਧਾਰ ਕਾਰਡ ਖੋਹ ਕੇ ਫ਼ਰਾਰ ਹੋ ਗਏ। ਪੀੜਤ ਵਿਅਕਤੀ ਦੀ ਪਛਾਣ ਰਾਜ ਕੁਮਾਰ ਵਜੋਂ ਹੋਈ ਹੈ, ਜੋ ਬੱਸ ਅੱਡੇ ਦੇ ਅੰਦਰ ਹੀ ਰਹਿੰਦਾ ਹੈ। ਫਿਲਹਾਲ ਉਸ ਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।