ਰਾਤ ਵੇਲੇ ਪਾਰਕ ‘ਚੋਂ ਸੜੀ ਹੋਈ ਹਾਲਤ ‘ਚ ਮਿਲੀ ਕੁੜੀ

ਚੰਡੀਗੜ੍ਹ : ਚੰਡੀਗੜ੍ਹ ਪੁਲਸ ਨੂੰ ਰਾਤ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਪਾਰਕ ‘ਚ ਇਕ ਕੁੜੀ ਦੇ ਸੜਨ ਬਾਰੇ ਪਤਾ ਲੱਗਿਆ। ਇਸ ਗੱਲ ਦੀ ਸੂਚਨਾ ਕਿਸੇ ਰਾਹਗੀਰ ਵਲੋਂ ਪੁਲਸ ਨੂੰ ਦਿੱਤੀ ਗਈ। ਮੌਕੇ ‘ਤੇ ਪੁੱਜੀ ਪੁਲਸ ਨੇ ਐਂਬੂਲੈਂਸ ‘ਚ ਕੁੜੀ ਨੂੰ ਸੈਕਟਰ-16 ਹਸਪਤਾਲ ‘ਚ ਇਲਾਜ ਲਈ ਦਾਖ਼ਲ ਕਰਾਇਆ।

ਫਿਲਹਾਲ ਕੁੜੀ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਅੱਗ ਲੱਗਣ ਕਾਰਨ ਝੁਲਸੀ ਕੁੜੀ ਬਾਰੇ ਸੂਚਨਾ ਮਿਲਣ ‘ਤੇ ਪੁਲਸ ਦੇ ਆਲਾ ਅਧਿਕਾਰੀ ਵੀ ਮੌਕੇ ‘ਤੇ ਪੁੱਜੇ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਕੁੜੀ ਨੂੰ ਅੱਗ ਲੱਗੀ ਤਾਂ ਉਸ ਨਾਲ ਕੋਈ ਮੁੰਡਾ ਵੀ ਮੌਜੂਦ ਸੀ। ਫਿਲਹਾਲ ਸੈਕਟਰ-36 ਦੀ ਥਾਣਾ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖ਼ਰ ਕੁੜੀ ‘ਤੇ ਜਲਣਸ਼ੀਲ ਪਦਾਰਥ ਪਾ ਕੇ ਅੱਗ ਲਾਈ ਗਈ ਹੈ ਜਾਂ ਫਿਰ ਕੁੜੀ ਨੇ ਖ਼ੁਦ ਨੂੰ ਹੀ ਅੱਗ ਲਾਈ ਹੈ।

Add a Comment

Your email address will not be published. Required fields are marked *