ਗਰਭਵਤੀ ਔਰਤਾਂ ਲਈ ਕੱਪੜਿਆਂ ਦਾ ਬਰਾਂਡ ਸ਼ੁਰੂ ਕਰੇਗੀ ਆਲੀਆ ਭੱਟ
ਮੁੰਬਈ:ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਆਖਿਆ ਕਿ ਉਹ ਔਰਤਾਂ ਲਈ ਜਣੇਪੇ ਦੌਰਾਨ ਪਾਏ ਜਾਣ ਵਾਲੇ ਕੱਪੜਿਆਂ ਦਾ ਬਰਾਂਡ (ਮੈਟਰਨਿਟੀ ਵੀਅਰ ਕੁਲੈਕਸ਼ਨ) ਲਾਂਚ ਕਰਨ ਜਾ ਰਹੀ ਹੈ। ਆਲੀਆ ਨੇ ਦੋ ਪਹਿਲਾਂ ਬੱਚਿਆਂ ਦੇ ਕੱਪੜਿਆਂ (ਕਿਡਜ਼ ਵੀਅਰ) ਦਾ ਕੰਮ ਸ਼ੁਰੂ ਕੀਤਾ ਸੀ, ਜਿਸ ਨੂੰ ਐੱਡ-ਏ-ਮਮਾ ਦਾ ਨਾਮ ਦਿੱਤਾ ਸੀ। ਜਾਣਕਾਰੀ ਅਨੁਸਾਰ ਆਲੀਆ ਭੱਟ ਹੁਣ ਗਰਭਵਤੀ ਹੈ। 29 ਸਾਲਾ ਅਦਾਕਾਰਾ ਨੇ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰਨ ਦਾ ਐਲਾਨ ਇੰਸਟਾਗ੍ਰਾਮ ’ਤੇ ਕੀਤਾ ਹੈ। ਆਲੀਆ ਨੇ ਆਖਿਆ,‘‘ਮੈਂ ਦੋ ਸਾਲ ਪਹਿਲਾਂ ਬੱਚਿਆਂ ਦੇ ਕੱਪੜਿਆਂ ਦਾ ਬਰਾਂਡ ਸ਼ੁਰੂ ਕੀਤਾ ਸੀ। ਮੈਨੂੰ ਹਰ ਕੋਈ ਕਹਿੰਦਾ ਸੀ ਕਿ ਤੁਹਾਡੇ ਕੋਲ ਕੋਈ ਬੱਚਾ ਤਾਂ ਹੈ ਨਹੀਂ ਫਿਰ ਤੁਸੀਂ ਇਹ ਬਰਾਂਡ ਕਿਉਂ ਸ਼ੁਰੂ ਕੀਤਾ। ਹੁਣ ਮੈਂ ਗਰਭਵਤੀ ਔਰਤਾਂ ਲਈ ਕੱਪੜਿਆਂ ਦਾ ਬਰਾਂਡ ਸ਼ੁਰੂ ਕਰਨ ਜਾ ਰਹੀ ਹਾਂ। ਮੈਨੂੰ ਨਹੀਂ ਲੱਗਦਾ ਕਿ ਹੁਣ ਮੈਨੂੰ ਕੋਈ ਸਵਾਲ ਪੁੱਛੇਗਾ।’’ ਆਲੀਆ ਭੱਟ ਨੇ ਆਖਿਆ ਕਿ ਜੇਕਰ ਗਰਭਵਤੀ ਔਰਤਾਂ ਨੂੰ ਢੁਕਵੇਂ ਕੱਪੜੇ ਨਾ ਮਿਲਣ ਤਾਂ ਉਹ ਤਣਾਅ ਮਹਿਸੂਸ ਕਰ ਸਕਦੀਆਂ ਹਨ। ਜਾਣਕਾਰੀ ਅਨੁਸਾਰ ਆਲੀਆ ਭੱਟ ਦੀ ਪਹਿਲੀ ਹੌਲੀਵੁੱਡ ਫ਼ਿਲਮ ‘ਹਾਰਟ ਆਫ ਸਟੋਨ’ ਆ ਰਹੀ ਹੈ, ਜਿਸ ਵਿੱਚ ਹੌਲੀਵੁੱਡ ਅਦਾਕਾਰਾ ਗਲ ਗੈਦੋ ਵੀ ਅਹਿਮ ਭੂਮਿਕਾ ਵਿੱਚ ਹੈ।

