ਆਦਿਤਿਆ ਨੇ ਆਖ਼ਿਰਕਾਰ ਸ਼ਾਹਰੁਖ਼ ਨਾਲ 30 ਸਾਲ ਪੁਰਾਣਾ ਆਪਣਾ ਵਾਅਦਾ ਕੀਤਾ ਪੂਰਾ

ਮੁੰਬਈ : ਸ਼ਾਹਰੁਖ਼ ਖਾਨ ਨੂੰ ਇਕ ਅਜਿਹੇ ਰੋਮਾਂਟਿਕ ਹੀਰੋ ਵਜੋਂ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਯਸ਼ ਰਾਜ ਫਿਲਮਜ਼ ਦੇ ਅਦਿੱਤਿਆ ਚੋਪੜਾ ਕਾਰਨ ਕਈ ਪੀੜ੍ਹੀਆਂ ਤੱਕ ਪਿਆਰ ਮਿਲਿਆ, ਜਿਨ੍ਹਾਂ ਨੇ ਆਈਕੋਨਿਕ ਆਲ-ਟਾਈਮ ਬਲਾਕਬਸਟਰ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦਾ ਨਿਰਮਾਣ ਅਤੇ ਨਿਰਦੇਸ਼ਨ ਕੀਤਾ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਆਦਿਤਿਆ ਨੇ ਸ਼ਾਹਰੁਖ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨਾਲ ਐਕਸ਼ਨ ਫ਼ਿਲਮ ਕਰਨਗੇ। ‘ਪਠਾਨ’ ਨਾਲ ਆਦਿਤਿਆ ਨੇ ਆਪਣੇ ਕਰੀਬੀ ਦੋਸਤ ਸ਼ਾਹਰੁਖ ਨਾਲ ਆਪਣਾ 30 ਸਾਲ ਪੁਰਾਣਾ ਵਾਅਦਾ ਪੂਰਾ ਕੀਤਾ।

ਸ਼ਾਹਰੁਖ ਖ਼ਾਨ ਨੇ ਖੁਲਾਸਾ ਕੀਤਾ, ‘ਅਸੀਂ ‘ਡਰ’ ਦੀ ਸ਼ੂਟਿੰਗ ਕਰ ਰਹੇ ਸੀ ਅਤੇ ਸ਼ੂਟਿੰਗ ਦੌਰਾਨ ਪੈਮ ਆਂਟੀ, ਆਦਿਤਿਆ, ਜੂਹੀ ਅਤੇ ਅਸੀਂ ਸਾਰੇ ਰਾਤ ਨੂੰ ਸਕ੍ਰੈਬਲ ਖੇਡ ਰਹੇ ਸਨ। ਸਾਰੀ ਯੂਨਿਟ ‘ਚੋਂ ਮੈਂ ਆਦਿਤਿਆ ਦੇ ਬਹੁਤ ਨੇੜੇ ਸੀ ਕਿਉਂਕਿ ਅਸੀਂ ਇਕੋ ਉਮਰ ਦੇ ਸੀ ਅਤੇ ਆਪਸ ਵਿਚ ਚੰਗੀ ਸਮਝ ਰੱਖਦੇ ਸੀ। ਮੇਰਾ ਹਮੇਸ਼ਾ ਆਦਿਤਿਆ ਨਾਲ ਬਹੁਤ ਪਿਆਰ ਰਿਹਾ ਹਾਂ। ਉਸ ਨੇ ਜਨਮਦਿਨ ਵਾਲੇ ਦਿਨ ਮੈਨੂੰ ਪੁੱਛਿਆ ਕਿ ‘ਕੀ ਤੂੰ ਇਕ ਐਕਸ਼ਨ ਫ਼ਿਲਮ ਕਰੇਗਾ? ਮੈਂ ਕਿਹਾ, ‘ਮੈਨੂੰ ਐਕਸ਼ਨ ਫ਼ਿਲਮ ਕਰਨਾ ਬਹੁਤ ਚੰਗਾ ਲੱਗਦਾ ਹੈ।’ ਫਿਰ ਉਸ ਨੇ ਕੁਝ ਅਜਿਹਾ ਦੱਸਿਆ, ਜਿਸ ਕਾਰਨ ਮੈਨੂੰ ਐਕਸ਼ਨ ਹੀਰੋ ਬਣਨਾ ਪਿਆ ਕਿਉਂਕਿ ਮੈਂ ‘ਡਰ’ ਵੀ ਕਰ ਰਿਹਾ ਸੀ, ਇਸ ਲਈ ਮੈਂ ਇਸ ਬਾਰੇ ਉਤਸ਼ਾਹਿਤ ਹੋ ਗਿਆ। 3-4 ਸਾਲ ਬਾਅਦ ਉਸ ਨੇ ਫੋਨ ਕਰ ਕੇ ਕਿਹਾ ਕਿ ਮੈਂ ਐਕਸ਼ਨ ਫ਼ਿਲਮ ਸੁਣਾਉਣ ਆ ਰਿਹਾ ਹਾਂ। ਮੈਂ ਅਸਲ ਵਿਚ ਇਕ ਐਕਸ਼ਨ ਹੀਰੋ ਦਾ ਕਿਰਦਾਰ ਨਿਭਾਉਣਾ ਚਾਹੁੰਦਾ ਸੀ ਕਿਉਂਕਿ ਕੋਈ ਵੀ ਮੈਨੂੰ ਉਸ ਸ਼ੈਲੀ ਵਜੋਂ ਪੇਸ਼ ਨਹੀਂ ਕਰ ਰਿਹਾ ਸੀ।

Add a Comment

Your email address will not be published. Required fields are marked *