ਅਨੰਨਿਆ ਬਿਰਲਾ ਸੰਭਾਲੇਗੀ ਪਿਤਾ ਦਾ ਕਾਰੋਬਾਰ

ਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਦੀ ਵੱਡੀ ਧੀ ਅਨੰਨਿਆ ਬਿਰਲਾ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫ਼ੈਸਲਾ ਲਿਆ ਹੈ। ਉਸਨੇ ਸੰਗੀਤ ਤੋਂ ਬ੍ਰੇਕ ਲੈਣ ਦਾ ਫ਼ੈਸਲਾ ਕੀਤਾ ਹੈ। ਅਨੰਨਿਆ ਹੁਣ ਕਾਰੋਬਾਰ ‘ਤੇ ਧਿਆਨ ਦੇਵੇਗੀ। ਅਨੰਨਿਆ ਨੇ ਆਪਣੇ ਕਾਰੋਬਾਰ ‘ਤੇ ਪੂਰਾ ਧਿਆਨ ਦੇਣ ਲਈ ਸੰਗੀਤ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਅਤੇ ਇਕ ਭਾਵੁਕ ਪੋਸਟ ਵੀ ਲਿਖੀ। 

ਦੱਸ ਦੇਈਏ ਕਿ ਇਸ ਪੋਸਟ ਨੂੰ ਪੜ੍ਹ ਕੇ ਪ੍ਰਸ਼ੰਸਕ ਬਹੁਤ ਦੁਖੀ ਹਨ। ਅਨੰਨਿਆ ਨੇ ਬਾਲੀਵੁੱਡ ‘ਚ ਵੀ ਕੰਮ ਕੀਤਾ ਸੀ, ਇਸ ਲਈ ਉਸ ਦੇ ਫ਼ੈਸਲੇ ‘ਤੇ ਬਾਲੀਵੁੱਡ ਤੋਂ ਵੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਅਨੰਨਿਆ ਨੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਦੇ ਲਿਖਿਆ- ਦੋਸਤੋ, ਇਹ ਮੇਰੇ ਲਈ ਸਭ ਤੋਂ ਮੁਸ਼ਕਿਲ ਫ਼ੈਸਲਾ ਸੀ। ਹੁਣ ਮੈਂ ਉਸ ਮੁਕਾਮ ‘ਤੇ ਪਹੁੰਚ ਚੁੱਕੀ ਹਾਂ, ਜਿਥੇ ਮੇਰੇ ਲਈ ਕਾਰੋਬਾਰ ਕਰਨਾ, ਉਸ ਨੂੰ ਅੱਗੇ ਵਧਾਉਣਾ ਅਤੇ ਉਸ ਨਾਲ ਗਾਉਣਾ ਮੁਸ਼ਕਲ ਹੋ ਗਿਆ ਹੈ। ਇਸ ਮੌਕੇ ਮੇਰੇ ਲਈ ਸੰਤੁਲਨ ਬਣਾਈ ਰੱਖਣਾ ਅਸੰਭਵ ਹੋ ਗਿਆ ਹੈ।

ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਮੇਰੇ ਹੁਣ ਤੱਕ ਜਿੰਨੇ ਵੀ ਗਾਣੇ ਰਿਲੀਜ਼ ਹੋਏ ਹਨ, ਉਹਨਾਂ ਨੂੰ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੇ ਹੀ ਲੋਕਾਂ ਦੁਆਰਾ ਰਚੇ ਅੰਗਰੇਜ਼ੀ ਗੀਤਾਂ ਦੀ ਕਦਰ ਕਰਾਂਗੇ, ਕਿਉਂਕਿ ਸਾਡੇ ਦੇਸ਼ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ।

ਇੰਸਟਾ ‘ਤੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਅਨੰਨਿਆ ਬਿਰਲਾ ਨੇ ਲਿਖਿਆ- ਕਦੇ ਨਾ ਭੁੱਲਣ ਵਾਲੀਆਂ ਯਾਦਾਂ, ਇੰਨੇ ਪਿਆਰ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਦੱਸ ਦੇਈਏ ਕਿ ਜਿਵੇਂ ਹੀ ਗਾਇਕ ਨੇ ਇਹ ਪੋਸਟ ਸ਼ੇਅਰ ਕੀਤੀ, ਬਾਲੀਵੁੱਡ ਸਮੇਤ ਕਈ ਪ੍ਰਸ਼ੰਸਕ ਉਨ੍ਹਾਂ ਦੇ ਸਮਰਥਨ ਵਿੱਚ ਸਾਹਮਣੇ ਆਏ ਅਤੇ ਭਾਵੁਕ ਵੀ ਹੋ ਗਏ। ਉਸ ਦੇ ਇਸ ਫ਼ੈਸਲੇ ਤੋਂ ਕਈ ਲੋਕ ਹੈਰਾਨ ਹੋ ਗਏ। 

Add a Comment

Your email address will not be published. Required fields are marked *