ਲਿਵ-ਇਨ ‘ਚ ਰਹਿ ਰਹੇ ਯੂਟਿਊਬਰ ਜੋੜੇ ਨੇ ਚੁੱਕਿਆ ਖ਼ੌਫਨਾਕ ਕਦਮ
April 14, 2024
![](http://mehakewattan.com/wp-content/uploads/2024/04/2024_4image_12_47_140884570youtuber-ll.jpg)
ਚੰਡੀਗੜ੍ਹ – ਹਰਿਆਣਾ ਦੇ ਬਹਾਦਰਗੜ੍ਹ ‘ਚ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿਣ ਵਾਲੇ ਨੌਜਵਾਨ ਜੋੜੇ ਨੇ ਸ਼ਨੀਵਾਰ ਨੂੰ ਆਪਣੇ ਅਪਾਰਟਮੈਂਟ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਯੂਟਿਊਬਰ ਸਨ। ਪੁਲਸ ਮੁਤਾਬਕ, ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝੜਪ ਹੋਈ, ਜਿਸ ਮਗਰੋਂ ਉਨ੍ਹਾਂ ਨੇ ਇਹ ਖੌਫਨਾਕ ਕਦਮ ਚੁੱਕਿਆ। ਪੁਲਸ ਨੇ ਮ੍ਰਿਤਕਾਂ ਦੀ ਪਛਾਣ ਗਰਵਿਤ (25) ਅਤੇ ਨੰਦਿਨੀ (22) ਵਜੋਂ ਕੀਤੀ ਹੈ।