‘ਕੈਰੀ ਆਨ ਜੱਟਾ 3’ ਫ਼ਿਲਮ ਨੇ ਕੀਤੀ 70 ਕਰੋੜ ਤੋਂ ਵੱਧ ਦੀ ਕਮਾਈ
![](http://mehakewattan.com/wp-content/uploads/2023/07/13_02_337083636carry-on-jatta-3-ll.jpg)
ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ ਦੂਜੇ ਹਫ਼ਤੇ ’ਚ ਵੀ ਸ਼ਾਨਦਾਰ ਕਮਾਈ ਕਰ ਰਹੀ ਹੈ। ਫ਼ਿਲਮ ਨੇ ਹੁਣ ਤਕ 70 ਕਰੋੜ 36 ਲੱਖ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਨੇ ਪਹਿਲੇ ਦਿਨ 10.12 ਕਰੋੜ, ਦੂਜੇ ਦਿਨ 10.72 ਕਰੋੜ, ਤੀਜੇ ਦਿਨ 12.32 ਕਰੋੜ, ਚੌਥੇ ਦਿਨ 13.40 ਕਰੋੜ, ਪੰਜਵੇਂ ਦਿਨ 6.70 ਕਰੋੜ, ਛੇਵੇਂ ਦਿਨ 5.40 ਕਰੋੜ, ਸੱਤਵੇਂ ਦਿਨ 4.32 ਕਰੋੜ, ਅੱਠਵੇਂ ਦਿਨ 3.48 ਕਰੋੜ ਤੇ ਨੌਵੇਂ ਦਿਨ 3.90 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਦੱਸ ਦੇਈਏ ਕਿ ‘ਕੈਰੀ ਆਨ ਜੱਟਾ 3’ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਬਣ ਗਈ ਹੈ। ਇਸ ਤੋਂ ਪਹਿਲਾਂ ‘ਕੈਰੀ ਆਨ ਜੱਟਾ 2’ ਦੇ ਨਾਂ ਇਹ ਰਿਕਾਰਡ ਸੀ, ਜਿਸ ਨੇ 57.67 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਫ਼ਿਲਮ ’ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸੀਰ ਚਿਨਓਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਅਹਿਮ ਕਿਰਦਾਰਾਂ ’ਚ ਹਨ। ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਤੇ ਸਕ੍ਰੀਨਪਲੇਅ ਵੈਭਵ ਸੁਮਨ ਤੇ ਸ਼ਰਿਆ ਸ੍ਰੀਵਾਸਤਵ ਨੇ ਲਿਖਿਆ ਹੈ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)