ਰਿਚਾ ਚੱਢਾ ਤੇ ਅਲੀ ਫਜ਼ਲ ਦੇ ਵਿਆਹ ਦੀ ਤਾਰੀਖ਼ ਆਈ ਸਾਹਮਣੇ

ਮੁੰਬਈ – ਬਾਲੀਵੁੱਡ ’ਚ ਜਲਦ ਹੀ ਸ਼ਹਿਨਾਈਆਂ ਵੱਜਣ ਵਾਲੀਆਂ ਹਨ। ਅਦਾਕਾਰਾ ਰਿਚਾ ਚੱਢਾ ਤੇ ਅਦਾਕਾਰ ਅਲੀ ਫਜ਼ਲ ਅਗਲੇ ਮਹੀਨੇ ਵਿਆਹ ਦੇ ਬੰਧਨ ’ਚ ਬੱਝਣ ਵਾਲੇ ਹਨ। ਦੋਵਾਂ ਦੇ ਵਿਆਹ ਦੀ ਤਾਰੀਖ਼ ਵੀ ਸਾਹਮਣੇ ਆ ਗਈ ਹੈ।

ਰਿਚਾ ਤੇ ਅਲੀ ਦਾ ਵਿਆਹ 6 ਅਕਤੂਬਰ ਨੂੰ ਮੁੰਬਈ ’ਚ ਹੋਵੇਗਾ ਪਰ ਵਿਆਹ ਤੋਂ ਪਹਿਲਾਂ ਹਲਤੀ ਤੇ ਮਹਿੰਦੀ ਦੀਆਂ ਰਸਮਾਂ ਸਤੰਬਰ ਦੇ ਅਖੀਰ ’ਚ ਸ਼ੁਰੂ ਹੋ ਜਾਣਗੀਆਂ। ਰਿਚਾ ਤੇ ਅਲੀ ਦੇ ਸਾਰੇ ਪ੍ਰੀ-ਵੈਡਿੰਗ ਸਮਾਰੋਹ ਦਿੱਲੀ ’ਚ ਹੋਣਗੇ ਪਰ ਦੋਵੇਂ ਮੁੰਬਈ ’ਚ ਸੱਤ ਫੇਰੇ ਲੈ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ

ਰਿਚਾ ਚੱਢਾ ਤੇ ਅਲੀ ਫਜ਼ਲ ਆਪਣੇ ਵਿਆਹ ਤੋਂ ਬਾਅਦ ਦੋ ਵੈਡਿੰਗ ਰਿਸੈਪਸ਼ਨਜ਼ ਹੋਸਟ ਕਰਨਗੇ। ਇਕ ਰਿਸੈਪਸ਼ਨ ਦਿੱਲੀ ’ਚ ਹੋਵੇਗੀ ਤੇ ਦੂਜੀ ਮੁੰਬਈ ’ਚ। ਕੱਪਲ ਦੀ ਦਿੱਲੀ ਵਾਲੀ ਰਿਸੈਪਸ਼ਨ ਵੈਨਿਊ ਦੀ ਜਾਣਕਾਰੀ ਸਾਹਮਣੇ ਆ ਗਈ ਹੈ। ਦਿੱਲੀ ’ਚ ਰਿਚਾ ਤੇ ਅਲੀ ਦੀ ਰਿਸੈਪਸ਼ਨ ਭਾਰਤ ਦੇ ਸਭ ਤੋਂ ਪੁਰਾਣੇ ਕਲੱਬਾਂ ’ਚੋਂ ਇਕ ਕਲੱਬ ’ਚ ਹੋਵੇਗੀ।

ਇਹ ਕਲੱਬ 110 ਸਾਲ ਪੁਰਾਣਾ ਆਈਕਾਨਿਕ ਲੈਂਡਮਾਰਕ ਹੈ। ਕਿਹਾ ਜਾਂਦਾ ਹੈ ਕਿ ਇਹ ਕਲੱਬ ਇੰਨਾ ਖ਼ਾਸ ਹੈ ਕਿ ਇਸ ਦੀ ਮੈਂਬਰਸ਼ਿਪ ਲੈਣ ਲਈ 37 ਸਾਲ ਤਕ ਇੰਤਜ਼ਾਰ ਕਰਨਾ ਪੈਂਦਾ ਹੈ।

ਰਿਚਾ ਤੇ ਅਲੀ ਦੇ ਹਰ ਸਮਾਰੋਹ ਦੀ ਡੇਟ ਫਿਕਸ ਹੋ ਗਈ ਹੈ। ਕੱਪਲ ਦਾ ਪ੍ਰੀ-ਵੈਡਿੰਗ ਫੰਕਸ਼ਨ ਦਿੱਲੀ ’ਚ 30 ਸਤੰਬਰ ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਵਿਆਹ ਦਾ ਫੰਕਸ਼ਨ 3 ਦਿਨਾਂ ਤਕ ਚੱਲੇਗਾ। ਕੱਪਲ ਦੀ ਮਹਿੰਦੀ ਤੇ ਸੰਗੀਤ ਸੈਰਾਮਨੀ 1 ਅਕਤੂਬਰ ਨੂੰ ਹੋਵੇਗੀ। ਵਿਆਹ 6 ਅਕਤੂਬਰ ਨੂੰ ਹੋਵੇਗਾ। ਉਥੇ ਵੈਡਿੰਗ ਰਿਸੈਪਸ਼ਨ 2 ਤੇ 7 ਅਕਤੂਬਰ ਨੂੰ ਹੋਵੇਗੀ।

Add a Comment

Your email address will not be published. Required fields are marked *