ਅਮਰੀਕਾ ਤੋਂ ਆਈ ਕੁੜੀ ਨੇ ਦੋਵਾਂ ਬਾਹਾਂ ‘ਤੇ ਬਣਵਾਏ ਸਿੱਧੂ ਦੇ ਟੈਟੂ, ਮੂਸੇਵਾਲਾ ਦੀ ਮਾਂ ਨੂੰ ਮਿਲ ਹੋਈ ਭਾਵੁਕ

ਮਾਨਸਾ : “ਗੋਲੀ ਵੱਜੀ ਤੇ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ, ਮੇਰੇ ਯਾਰਾਂ ਦੀਆਂ ਬਾਹਾਂ ‘ਤੇ ਮੇਰੇ ਟੈਟੂ ਬਣਨੇ।” ਇਹ ਬੋਲ ਸਿੱਧੂ ਦੇ ਗੀਤ ਦੇ ਹਨ, ਜਿਸ ਨੂੰ ਆਖਿਰ ਸੱਚ ਕਰਕੇ ਦਿਖਾਇਆ ਹੈ ਸਿੱਧੂ ਦੇ ਪ੍ਰਸ਼ੰਸਕਾਂ ਨੇ, ਜੋ ਲਗਾਤਾਰ ਸਿੱਧੂ ਮੂਸੇਵਾਲਾ ਦੇ ਟੈਟੂ ਆਪਣੇ ਸਰੀਰ ‘ਤੇ ਬਣਾ ਰਹੇ ਹਨ। ਅਜਿਹਾ ਹੀ ਅੱਜ ਦੇਖਣ ਨੂੰ ਮਿਲਿਆ ਸਿੱਧੂ ਦੀ ਹਵੇਲੀ ‘ਚ, ਜਿੱਥੇ ਅਮਰੀਕਾ ਤੋਂ ਇਕ ਪਰਿਵਾਰ ਸਿੱਧੂ ਦੇ ਮਾਤਾ-ਪਿਤਾ ਨੂੰ ਮਿਲਣ ਆਇਆ ਤੇ ਮਿਲਦਿਆਂ ਭਾਵੁਕ ਹੋ ਗਏ।

ਅਮਰੀਕੀ ਲੜਕੀ ਨੇ ਆਪਣੀ ਇਕ ਬਾਂਹ ਉਪਰ ਸਿੱਧੂ ਦੀ ਤਸਵੀਰ ਦਾ ਟੈਟੂ ਤੇ ਦੂਸਰੀ ਬਾਂਹ ‘ਤੇ ਸਿੱਧੂ ਦੇ ਬੋਲਾਂ ਦਾ ਟੈਟੂ ਬਣਾਇਆ ਹੋਇਆ ਹੈ। ਸਿੱਧੂ ਦੀ ਮੌਤ ਬਾਰੇ ਬੋਲਦਿਆਂ ਲੜਕੀ ਨੇ ਕਿਹਾ ਕਿ ਉਸ ਨੂੰ ਯਕੀਨ ਨਹੀਂ ਸੀ ਹੋਇਆ ਜਦੋਂ ਸਿੱਧੂ ਦਾ ਕਤਲ ਹੋਇਆ। ਉਸ ਨੂੰ ਬਹੁਤ ਦੁੱਖ ਹੋਇਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਇਨਸਾਫ਼ ਦਿਵਾਏ।

Add a Comment

Your email address will not be published. Required fields are marked *