ਇਜ਼ਰਾਇਲੀ ਡਰੋਨ ਹਮਲੇ ’ਚ ਹਮਾਸ ਦੇ ਉੱਘੇ ਆਗੂ ਦੇ ਪਰਿਵਾਰ ਦੇ 6 ਮੈਂਬਰਾਂ ਦੀ ਮੌਤ
April 11, 2024
ਤੇਲ ਅਵੀਵ – ਗਾਜ਼ਾ ਪੱਟੀ ’ਚ ਇਜ਼ਰਾਈਲੀ ਡਰੋਨ ਹਮਲੇ ’ਚ ਹਮਾਸ ਦੇ ਉੱਘੇ ਸਿਆਸੀ ਆਗੂ ਇਸਮਾਈਲ ਹਨੀਯਾਹ ਦੇ 2 ਪੁੱਤਰ, 1 ਧੀ, 2 ਪੋਤੇ ਤੇ 1 ਪੋਤੀ ਮਾਰੇ ਗਏ। ਹਨੀਯਾਹ ਨੇ ਅਲ ਜਜ਼ੀਰਾ ਸੈਟੇਲਾਈਟ ਚੈਨਲ ਨੂੰ ਦਿੱਤੀ ਇੰਟਰਵਿਊ ’ਚ ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਦੀ ਧੀ ਹਾਜ਼ੇਮ, ਪੁੱਤਰ ਅਮੀਰ, ਮੁਹੰਮਦ ਯਰੂਸ਼ਲਮ ਤੇ ਅਲ-ਅਕਸਾ ਮਸਜਿਦ ਨੂੰ ਆਜ਼ਾਦ ਕਰਵਾਉਣ ਦੇ ਰਸਤੇ ’ਚ ਸ਼ਹੀਦ ਹੋ ਗਏ। ਹਨੀਯਾਹ ਨੇ ਕਿਹਾ ਕਿ ਇਨ੍ਹਾਂ ਹੱਤਿਆਵਾਂ ਨਾਲ ਹਮਾਸ ਨੂੰ ਆਪਣੀ ਸਥਿਤੀ ਨੂੰ ਨਰਮ ਕਰਨ ਲਈ ਦਬਾਅ ਨਹੀਂ ਪਾਇਆ ਜਾ ਸਕਦਾ।

