‘ਸਿੱਖਾਂ ਦੀ ਪੱਗੜੀ ਸਿਰ ‘ਚ ਫਰੈਕਚਰ ਦੇ ਖ਼ਤਰੇ ਨੂੰ ਕਰਦੀ ਹੈ ਘੱਟ’

ਨਵੀਂ ਦਿੱਲੀ- ਪੱਗੜੀ ਪਹਿਨਣਾ ਸਿੱਖਾਂ ਦੀ ਆਸਥਾ ਨਾਲ ਜੁੜਿਆ ਹੋਇਆ ਹੈ। ਪੱਗੜੀ ਨੂੰ ਬੰਨਣਾ ਵਿਗਿਆਨਕ ਰੂਪ ਨਾਲ ਵੀ ਫਾਇਦੇਮੰਦ ਹੈ। ਸਿੱਖਾਂ ਵਲੋਂ ਪਹਿਨਣੀ ਜਾਣ ਵਾਲੀ ਪੱਗੜੀ ਹਾਦਸਾ ਹੋਣ ‘ਤੇ ਸਿਰ ‘ਚ ਫਰੈਕਚਰ ਨੂੰ ਕਾਫੀ ਹੱਦ ਤੱਕ ਘੱਟ ਕਰ ਦਿੰਦੀ ਹੈ। ਇਕ ਸ਼ੋਧ ਵਿਚ ਇਹ ਗੱਲ ਸਾਹਮਣੇ ਆਈ ਹੈ। ਇੰਪੀਰੀਅਲ ਕਾਲਜ ਲੰਡਨ ਅਤੇ ਸਿੱਖ ਸਾਇੰਟਿਸਟ ਨੈੱਟਵਰਕ ਦੇ ਖੋਜਕਾਰਾਂ ਨੇ ਇਹ ਅਧਿਐਨ ਕੀਤਾ ਹੈ, ਜਿਸ ਤੋਂ ਇਹ ਸਿੱਟਾ ਸਾਹਮਣੇ ਆਇਆ ਹੈ। 

ਸ਼ੋਧਕਰਤਾਵਾਂ ਮੁਤਾਬਕ ਅਧਿਐਨ ‘ਚ ਵੇਖਿਆ ਗਿਆ ਹੈ ਕਿ ਪੱਗੜੀ ਪਹਿਨਣ ਨਾਲ ਖੋਪੜੀ ਵਿਚ ਹੋਣ ਵਾਲੇ ਫਰੈਕਚਰ ਦੇ ਖ਼ਤਰੇ ਨੂੰ ਕਾਫੀ ਹੱਦ ਤੱਕ ਘੱਟ ਕਰਨ ਵਿਚ ਮਦਦ ਮਿਲਦੀ ਹੈ। ਸ਼ੋਧ ਵਿਚ ਪਾਇਆ ਗਿਆ ਹੈ ਕਿ ਨੰਗੇ ਸਿਰ ਦੀ ਤੁਲਨਾ ‘ਚ ਪੱਗੜੀ ਪਹਿਨਣ ਨਾਲ ਕੱਪੜੇ ਦੀ ਮੋਟੀ ਪਰਤ ਨਾਲ ਢਕੀ ਖੋਪੜੀ ਦੇ ਹਿੱਸੇ ‘ਤੇ ਫਰੈਕਚਰ ਦਾ ਖ਼ਤਰਾ ਬਹੁਤ ਘੱਟ ਹੋ ਜਾਂਦਾ ਹੈ। ਇਹ ਵੀ ਵੇਖਿਆ ਗਿਆ ਕਿ ਪੱਗੜੀ ਬੰਨਣਾ ਸਿਰ ਦੀ ਸੱਟ ਦੇ ਜ਼ੋਖਮ ‘ਤੇ ਮਹੱਤਵਪੂਰਨ ਪ੍ਰਭਾਵ ਪਾਉਂਦੀ ਹੈ।

ਸ਼ੋਧ ‘ਚ ਪੱਗੜੀ ਬੰਨਣਾ ਸਿਰ ਦੇ ਅਗਲੇ ਹਿੱਸੇ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸਭ ਤੋਂ ਵਧੀਆ  ਹੈ। ਇਸ ਦੇ ਨਾਲ ਹੀ ਦੁਮਾਲਾ ਦਸਤਾਰ ਸਟਾਈਲ ਸਿਰ ਦੇ ਕਿਨਾਰੇ ਵਾਲੇ ਹਿੱਸੇ ਨੂੰ ਸੱਟ ਤੋਂ ਬਚਾਉਣ ਲਈ ਵਧੇਰੇ ਪ੍ਰਭਾਵਸ਼ਾਲੀ ਪਾਇਆ ਗਿਆ। ਸ਼ੋਧਕਰਤਾਵਾਂ ਨੇ ਕਿਹਾ ਕਿ ਸਾਡੇ ਸਿੱਟਿਆਂ ਤੋਂ ਪਤਾ ਲੱਗਦਾ ਹੈ ਕਿ ਸਿੱਖ ਪੱਗੜੀ ‘ਚ ਸਿਰ ‘ਤੇ ਲੱਗਣ ਵਾਲੀ ਸੱਟ ਨੂੰ ਘੱਟ ਕਰਨ ਦੀ ਸਮਰੱਥਾ ਰੱਖਦੀ ਹੈ।

Add a Comment

Your email address will not be published. Required fields are marked *