ਪੋਲੈਂਡ ‘ਚ ਡਿੱਗੀ ਰੂਸ ਦੀ ਮਿਸਾਈਲ, 2 ਲੋਕਾਂ ਦੀ ਮੌਤ, ਸਰਕਾਰ ਨੇ ਬੁਲਾਈ ਐਮਰਜੈਂਸੀ ਮੀਟਿੰਗ

ਇਕ ਸੀਨੀਅਰ ਅਮਰੀਕੀ ਖੁਫੀਆ ਅਧਿਕਾਰੀ ਮੁਤਾਬਕ, ਨਾਟੋ ਦੇ ਮੈਂਬਰ ਪੋਲੈਂਡ ਵਿਚ ਇਕ ਰੂਸੀ ਮਿਜ਼ਾਈਲ ਦੇ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਪੋਲਿਸ਼ ਸਰਕਾਰ ਦੇ ਬੁਲਾਰੇ ਪਿਓਟਰ ਮੂਲਰ ਨੇ ਤੁਰੰਤ ਇਸ ਦੀ ਪੁਸ਼ਟੀ ਨਹੀਂ ਕੀਤੀ, ਪਰ ਇਹ ਕਿਹਾ ਕਿ ਚੋਟੀ ਦੇ ਨੇਤਾ “ਸੰਕਟ ਦੀ ਸਥਿਤੀ” ‘ਤੇ ਚਰਚਾ ਕਰਨ ਲਈ ਇਕ ਐਮਰਜੈਂਸੀ ਮੀਟਿੰਗ ਕਰ ਰਹੇ ਹਨ। ਪੋਲਿਸ਼ ਮੀਡੀਆ ਨੇ ਦੱਸਿਆ ਕਿ ਯੂਕਰੇਨ ਨਾਲ ਲੱਗਦੀ ਸਰਹੱਦ ਦੇ ਨੇੜੇ ਇਕ ਪਿੰਡ ਵਿਚ ਮਿਜ਼ਾਈਲ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਮਿਜ਼ਾਈਲ ਉਸ ਖੇਤਰ ਵਿਚ ਡਿੱਗੀ ਜਿੱਥੇ ਅਨਾਜ ਸੁਕਾਇਆ ਜਾ ਰਿਹਾ ਸੀ।

Add a Comment

Your email address will not be published. Required fields are marked *