ਗਾਇਕ ਫਿਰੋਜ ਖਾਨ ਦਾ ਗੀਤ ‘ਢੋਲ ਵੱਜਣੇ’ ਰਿਲੀਜ਼

ਪੰਜਾਬੀ ਗਾਇਕ ਫਿਰੋਜ ਖਾਨ ਦਾ ਨਵਾਂ ਗੀਤ ‘ਢੋਲ ਵੱਜਣੇ’ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ‘ਚ ਫਿਰੋਜ ਖਾਨ ਨਾਲ ਪੰਜਾਬੀ ਗਾਇਕਾ ਅਵਨੂਰ ਵੀ ਸੁਰ ਮਿਲਾਉਂਦੀ ਨਜ਼ਰ ਆ ਰਹੀ ਹੈ। 

ਗੀਤ ਬਾਰੇ ਗੱਲ ਕਰੀਏ ਤਾਂ ਇਹ ਨਵਾਂ ਗੀਤ ਫੁੱਲ ਐਨਰਜੀ ਨਾਲ ਭਰਪੂਰ ਹੈ। ਇਸ ਗੀਤ ਨੂੰ ਸੁਣਦੇ ਹੀ ਤੁਹਾਡਾ ਨੱਚਣ ਨੂੰ ਮਨ ਕਰਨ ਲੱਗੇਗਾ। ਇਸ ਦੇ ਨਾਲ ਹੀ ਗੀਤ ਨੂੰ ਬਹੁਤ ਸੋਹਣੀ ਲੋਕੇਸ਼ਨ ‘ਤੇ ਫਿਲਮਾਇਆ ਗਿਆ ਹੈ, ਜੋ ਲੋਕਾਂ ਨੂੰ ਆਪਣੇ ਪ੍ਰਤੀ ਆਕਰਸ਼ਿਤ ਕਰਦੇ ਹਨ।

ਦੱਸ ਦਈਏ ਕਿ ਜਰਨੈਲ ਜੈਲੀ ਜੀ ਵੱਲੋਂ ਰਿਕਾਰਡ ਕਰਵਾਏ ਗਏ ਇਸ ਗੀਤ ਦੇ ਬੋਲ ਜਗਰੂਪ ਯੋਗੀ ਸਰਾਭਾ ਵੱਲੋਂ ਲਿਖੇ ਹਨ, ਜਿਸ ਨੂੰ ਮਿਊਜ਼ਿਕ ‘ਜਤਿੰਦਰ ਜੀਤੂ ‘ ਵਲੋਂ ਦਿੱਤਾ ਹੈ। ਇਸ ਗੀਤ ਨੂੰ ਯੂਟਿਊਬ ਦੇ ਚੈੱਨਲ ”ਸਟੈਪ ਅਪ ਰਿਕਾਰਡਸ” ‘ਤੇ ਰਿਲਿਜ਼ ਕੀਤਾ ਗਿਆ ਹੈ।

Add a Comment

Your email address will not be published. Required fields are marked *