ਗਾਇਕ ਦੀਪ ਢਿੱਲੋਂ ਕੈਨੇਡਾ ਛੱਡ ਪੱਕੇ ਸ਼ਿਫਟ ਹੋਣਗੇ ਭਾਰਤ
July 3, 2023
![](http://mehakewattan.com/wp-content/uploads/2023/07/14_43_151029515deep-dhillon-ll.jpg)
ਪੰਜਾਬੀ ਗਾਇਕ ਦੋਗਾਣਾ ਜੋੜੀ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਨੂੰ ਕੌਣ ਨਹੀਂ ਜਾਣਦਾ। ਦੋਵਾਂ ਦੀ ਜੋੜੀ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਕੁਝ ਦਿਨ ਪਹਿਲਾਂ ਬਰੈਂਪਟਨ ’ਚ ਦੋਵਾਂ ਦੀ ਗੱਡੀ ਚੋਰਾਂ ਵਲੋਂ ਭੰਨੀ ਗਈ ਸੀ, ਜਿਸ ਦੀ ਵੀਡੀਓ ਵੀ ਦੀਪ ਢਿੱਲੋਂ ਨੇ ਸਾਂਝੀ ਕੀਤੀ ਸੀ। ਹੁਣ ਦੀਪ ਢਿੱਲੋਂ ਨੇ ਆਪਣੇ ਚਾਹੁਣ ਵਾਲਿਆਂ ਨਾਲ ਇਕ ਨਵੀਂ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਦੀਪ ਢਿੱਲੋਂ ਵਲੋਂ ਲਿਖਿਆ ਗਿਆ ਹੈ ਕਿ ਉਹ ਕੈਨੇਡਾ ’ਚ ਆਪਣਾ ਘਰ ਵੇਚ ਕੇ ਪੱਕੇ ਭਾਰਤ ਆਉਣ ਲੱਗੇ ਹਨ।
ਦੀਪ ਢਿੱਲੋਂ ਨੇ ਲਿਖਿਆ, ‘‘ਲਓ ਜੀ ਅਸੀਂ ਘਰ ਵੇਚ ਕੇ ਆਉਣ ਲੱਗੇ ਹਾਂ ਪੱਕੇ ਭਾਰਤ। ਜੇ ਕਿਸੇ ਨੇ ਲੈਣਾ ਹੋਵੇ ਤਾਂ ਸੰਪਰਕ ਕਰਿਓ।’’ ਦੱਸ ਦੇਈਏ ਕਿ ਦੀਪ ਢਿੱਲੋਂ ਦੀ ਇਸ ਪੋਸਟ ’ਤੇ ਲੋਕਾਂ ਵਲੋਂ ਕੁਮੈਂਟ ਕੀਤੇ ਜਾ ਰਹੇ ਹਨ, ਜੋ ਦੀਪ ਢਿੱਲੋਂ ਦੇ ਇਸ ਫ਼ੈਸਲੇ ਨੂੰ ਸਹੀ ਦੱਸ ਰਹੇ ਹਨ।