ਸਿੱਧੂ ਦੀ ਪਹਿਲੀ ਬਰਸੀ ਤੋਂ ਪਹਿਲਾਂ ਮਾਂ ਚਰਨ ਕੌਰ ਨੇ ਲਿਖਿਆ ਭਾਵੁਕ ਸੁਨੇਹਾ
March 14, 2023
ਚੰਡੀਗੜ੍ਹ – ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਕ ਵੀਡੀਓ ਸਾਂਝੀ ਕੀਤੀ ਸੀ। ਇਸ ਵੀਡੀਓ ’ਚ ਉਨ੍ਹਾਂ ਵਲੋਂ ਸਿੱਧੂ ਨੂੰ ਚਾਹੁਣ ਵਾਲਿਆਂ ਨੂੰ 19 ਮਾਰਚ ਨੂੰ ਸਿੱਧੂ ਦੀ ਪਹਿਲੀ ਬਰਸੀ ’ਚ ਪਹੁੰਚਣ ਦੀ ਬੇਨਤੀ ਕੀਤੀ ਗਈ ਸੀ।
ਸਿੱਧੂ ਦੀ ਪਹਿਲੀ ਬਰਸੀ ਦਾ ਸਮਾਗਮ ਮਾਨਸਾ ਦੀ ਅਨਾਜ ਮੰਡੀ ਵਿਖੇ ਰੱਖਿਆ ਗਿਆ ਹੈ। ਉਥੇ ਹੁਣ ਸਿੱਧੂ ਦੀ ਮਾਂ ਚਰਨ ਕੌਰ ਨੇ ਇਕ ਭਾਵੁਕ ਸੁਨੇਹਾ ਸਾਂਝਾ ਕੀਤਾ ਹੈ। ਚਰਨ ਕੌਰ ਨੇ ਲਿਖਿਆ, ‘‘ਸ਼ੁੱਭ ਪੁੱਤ ਕਿਥੇ ਮੈਂ ਤੇਰੇ ਵਿਆਹ ਦਾ ਸਹਿਜਪਾਠ ਸਾਹਿਬ ਬੜੇ ਚਾਅ ਨਾਲ ਕਰਾਉਣਾ ਸੀ ਬੱਚੇ ਪਰ ਅਫਸੋਸ ਸਾਨੂੰ ਤੇਰੀ ਵਿਦਾਇਗੀ ਦਾ ਕਰਾਉਣਾ ਪੈ ਰਿਹਾ। ਬੱਚੇ ਮੈਨੂੰ ਤੇਰੇ ’ਤੇ ਮਾਣ ਹੈ।’’ਉਨ੍ਹਾਂ ਅੱਗੇ ਲਿਖਿਆ, ‘‘ਤੁਸੀਂ ਇੰਨੀ ਦੁਨੀਆ ਦਾ ਪਿਆਰ ਸਾਡੀ ਝੋਲੀ ਪਾ ਕੇ ਗਏ ਹੋ ਕਮੀ ਤਾਂ ਤੁਸੀਂ ਕੋਈ ਨਹੀਂ ਛੱਡੀ ਪਰ ਤੇਰੀ ਘਾਟ ਸਾਡੇ ਹਰ ਪਲ ਹਰ ਸਾਹ ਨਾਲ ਰੜਕਦੀ ਹੈ। ਸਾਨੂੰ ਤੇਰੇ ਬਿਨਾਂ ਜਿਊਣਾ ਪੈ ਰਿਹਾ।’’

