Google CEO ਸੁੰਦਰ ਪਿਚਾਈ ਨੇ ਮੰਨੀ ਗਲਤੀ, Gemini AI ਕਾਰਨ ਵਿਵਾਦ ‘ਚ ਫਸੀ ਕੰਪਨੀ

ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕੰਪਨੀ ਦੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਗਲਤੀਆਂ ਬਾਰੇ ਗੱਲਬਾਤ ਕੀਤੀ, ਜਿਸ ਕਾਰਨ ਗੂਗਲ ਨੇ ਆਪਣੀ ਜੇਮਿਨੀ AI ਦੇ ਫੋਟੋ-ਜਨਰੇਸ਼ਨ ਫੀਚਰ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦਾ ਫ਼ੈਸਲਾ ਕੀਤਾ। ਇਸ ਦੌਰਾਨ ਉਨ੍ਹਾਂ ਮੰਨਿਆ ਕਿ ਗੂਗਲ ਦੇ ਜੇਮਿਨੀ ਏਆਈ ਨੇ ਗਲਤ ਇਤਿਹਾਸ ਦੱਸਣ ਵਾਲੀਆਂ ਤਸਵੀਰਾਂ ਅਤੇ ਟੈਕਸਟ ਤਿਆਰ ਕਰਕੇ ਉਪਭੋਗਤਾਵਾਂ ਨੂੰ ਨਾਰਾਜ਼ ਕੀਤਾ ਹੈ। ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਆਪਣੇ ਕਰਮਚਾਰੀਆਂ ਨੂੰ ਭੇਜੇ ਇਕ ਅੰਦਰੂਨੀ ਮੀਮੋ ਵਿਚ ਇਹ ਗੱਲ ਕਹੀ ਹੈ।

ਇਸ ਮਹੀਨੇ ਦੇ ਸ਼ੁਰੂ ਵਿੱਚ, ਗੂਗਲ ਨੇ Gemini AI ਦੁਆਰਾ ਚਿੱਤਰ ਬਣਾਉਣ ਦੀ ਵਿਸ਼ੇਸ਼ਤਾ ਨੂੰ ਲਾਂਚ ਕੀਤਾ ਸੀ। ਇਸ ‘ਚ ਯੂਜ਼ਰਸ ਪ੍ਰੋਂਪਟ ਲਿਖ ਕੇ ਤਸਵੀਰਾਂ ਜਨਰੇਟ ਕਰ ਸਕਦੇ ਹਨ। ਹਾਲਾਂਕਿ, ਕੁਝ ਉਪਭੋਗਤਾਵਾਂ ਨੇ ਇਸ ਟੂਲ ਦੁਆਰਾ ਤਿਆਰ ਕੀਤੀਆਂ ਤਸਵੀਰਾਂ ਅਤੇ ਜਵਾਬਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।

ਸੁੰਦਰ ਪਿਚਾਈ ਨੇ ਜੇਮਿਨੀ ਦੀਆਂ ਗਲਤੀਆਂ ਨੂੰ ਸਵੀਕਾਰ ਕਰ ਲਿਆ ਹੈ। ਇਸ ਮਾਮਲੇ ‘ਚ ਸੁੰਦਰ ਪਿਚਾਈ ਨੇ ਕਿਹਾ ਹੈ ਕਿ ਉਹ ਜਾਣਦੇ ਹਨ ਕਿ ਜੇਮਿਨੀ ਦੀਆਂ ਕੁਝ ਪ੍ਰਤੀਕਿਰਿਆਵਾਂ ਨੇ ਸਾਡੇ ਯੂਜ਼ਰਸ ਨੂੰ ਨਾਰਾਜ਼ ਕੀਤਾ ਹੈ। ਅਸੀਂ ਗਲਤ ਸੀ। ਕੰਪਨੀ ਇਸ ਨੂੰ ਪੂਰੀ ਤਰ੍ਹਾਂ ਨਾਲ ਗਲਤ ਮੰਨਦੀ ਹੈ। ਕੰਪਨੀ ਨੇ ਇਸ ਸਮੱਸਿਆ ਨੂੰ ਸਮਝ ਲਿਆ ਹੈ। ਜੋ ਹੋਇਆ ਉਹ ਪੂਰੀ ਤਰ੍ਹਾਂ ਗਲਤ ਹੈ ਅਤੇ ਇਸ ਨੂੰ ਠੀਕ ਕੀਤਾ ਜਾ ਰਿਹਾ ਹੈ। ਸਾਡੀ ਟੀਮ ਇਸ ਸਮੱਸਿਆ ਨੂੰ ਹੱਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਗੂਗਲ ਦਾ ਕਹਿਣਾ ਹੈ ਕਿ ਇਸ ਨੇ ਇਸ ਮੁੱਦੇ ਨੂੰ ਹੱਲ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਹੈ। 23 ਫਰਵਰੀ ਨੂੰ, ਗੂਗਲ ਨੇ ਆਪਣੇ ਏਆਈ ਚਿੱਤਰ ਜਨਰੇਟਰਾਂ ਵਿੱਚੋਂ ਇਕ ਦੇ ਗਲਤ ਰੋਲਆਊਟ ਲਈ ਮੁਆਫੀ ਵੀ ਮੰਗੀ ਸੀ। ਗੂਗਲ ਦੇ ਜੇਮਿਨੀ ਨੇ ਮੰਨਿਆ ਕਿ ਕੁਝ ਮਾਮਲਿਆਂ ਵਿਚ ਉਨ੍ਹਾਂ ਦਾ ਟੂਲ ਸਹੀ ਢੰਗ ਨਾਲ ਕੰਮ ਨਹੀਂ ਕਰਦਾ। ਇਸ ਵਿਵਾਦ ਦੇ ਵਧਣ ਤੋਂ ਬਾਅਦ, ਗੂਗਲ ਨੇ ਵੀ ਆਪਣੇ Gemini AI ਦੇ ਚਿੱਤਰ ਜਨਰੇਟਰ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦਾ ਫ਼ੈਸਲਾ ਕੀਤਾ।

ਜੈਮਿਨੀ ਆਪਣੇ ਲਾਂਚ ਦੇ ਬਾਅਦ ਤੋਂ ਹੀ ਵਿਵਾਦਾਂ ‘ਚ ਰਹੀ ਹੈ। ਇਹ ਲਾਂਚ ਹੋਣ ਦੇ ਇਕ ਹਫ਼ਤੇ ਦੇ ਅੰਦਰ ਹੀ ਵਿਵਾਦਾਂ ਵਿਚ ਆ ਗਿਆ ਸੀ। ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਪੁੱਛੇ ਗਏ ਸਵਾਲ ਦੇ ਜਵਾਬ ‘ਚ AI ਟੂਲ ‘ਜੇਮਿਨੀ’ ਦੇ ਇਤਰਾਜ਼ਯੋਗ ਜਵਾਬ ਅਤੇ ਪੱਖਪਾਤ ਨੂੰ ਲੈ ਕੇ ਗੂਗਲ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ 1943 ਦੇ ਜਰਨਮ ਫ਼ੌਜੀ ਦੀ ਫੋਟੋ ਮੰਗਣ ‘ਤੇ AI ਵੱਲੋਂ ਜਰਨਮੀ ਫ਼ੌਜ ਦੀ ਵਰਦੀ ਵਿਚ ਇਕ ਏਸ਼ੀਆਈ ਔਰਤ ਦੀ ਤਸਵੀਰ ਜਨਰੇਟ ਕਰ ਦਿੱਤੀ। ਇਸੇ ਤਰ੍ਹਾਂ AI ਨੇ ਹਿਟਲ  ਤੇ ਐਲਨ ਮਸਕ ਦੇ ਮੀਮਸ ਦੋਹਾਂ ਨੂੰ ਨਕਾਰਾਤਮਕ ਦੱਸਿਆ ਸੀ ਜਿਸ ਮਗਰੋਂ ਵਿਵਾਦ ਖੜ੍ਹਾ ਹੋ ਗਿਆ ਸੀ।

Add a Comment

Your email address will not be published. Required fields are marked *