ਭਾਰਤ WTO ’ਚ ਖੰਡ ਵਿਵਾਦ ਸੁਲਝਾਉਣ ਲਈ ਬ੍ਰਾਜ਼ੀਲ ਨਾਲ ਕਰ ਰਿਹਾ ਗੱਲ

ਨਵੀਂ ਦਿੱਲੀ  – ਭਾਰਤ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ’ਚ ਖੰਡ ਵਿਵਾਦ ਨੂੰ ਸੁਲਝਾਉਣ ਲਈ ਬ੍ਰਾਜ਼ੀਲ ਨਾਲ ਗੱਲਬਾਤ ਕਰ ਰਿਹਾ ਹੈ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਣਜ ਮੰਤਰਾਲਾ ਇਸ ਲਈ ਸਬੰਧਤ ਵਿਭਾਗਾਂ ਦੇ ਨਾਲ ਤਾਲਮੇਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਜਿਨੇਵਾ ਸਥਿਤ ਡਬਲਯੂ. ਟੀ. ਓ. ’ਚ ਖੰਡ ਵਿਵਾਦ ਦੇ ਹੋਰ ਸ਼ਿਕਾਇਤਕਰਤਾਵਾਂ ਦੇ ਨਾਲ ਵੀ ਗੱਲਬਾਤ ਕਰ ਰਿਹਾ ਹੈ। ਬ੍ਰਾਜ਼ੀਲ, ਆਸਟਰੇਲੀਆ ਅਤੇ ਗਵਾਟੇਮਾਲਾ ਨੇ 2019 ਵਿਚ ਡਬਲਯੂ. ਟੀ. ਓ. ਵਿਚ ਸ਼ਿਕਾਇਤ ਕਰ ਕਿਹਾ ਸੀ ਕਿ ਭਾਰਤ ਦੁਆਰਾ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਖੰਡ ਸਬਸਿਡੀ ਕੌਮਾਂਤਰੀ ਵਪਾਰ ਨਿਯਮਾਂ ਖਿਲਾਫ ਹੈ। ਪੂਰੇ ਘਟਨਾਕ੍ਰਾਮ ਤੋਂ ਜਾਣੂ ਇਕ ਸੂਤਰ ਨੇ ਕਿਹਾ ਕਿ ਵਣਜ ਮੰਤਰਾਲਾ ਸੰਭਾਵਿਕ ਬਦਲਾਂ ਉੱਤੇ ਪੁੱਜਣ ਲਈ ਸਾਰੇ ਸਬੰਧਤ ਮੰਤਰਾਲਿਆਂ ਨਾਲ ਤਾਲਮੇਲ ਕਰ ਰਿਹਾ ਹੈ। ਧਿਆਨਯੋਗ ਹੈ ਕਿ 14 ਦਸੰਬਰ, 2021 ਨੂੰ ਡਬਲਯੂ. ਟੀ. ਓ. ਦੇ ਵਿਵਾਦ ਨਿਪਟਾਨ ਪੈਨਲ ਨੇ ਕਿਹਾ ਸੀ ਕਿ ਖੰਡ ਸੈਕਟਰ ਲਈ ਭਾਰਤ ਦੁਆਰਾ ਦਿੱਤੀ ਜਾਣ ਵਾਲੀ ਸਬਸਿਡੀ ਕੌਮਾਂਤਰੀ ਵਪਾਰ ਮਾਪਦੰਡਾਂ ਦੇ ਨਾਲ ਮੇਲ ਨਹੀਂ ਖਾਂਦੇ ਹਨ। ਭਾਰਤ ਨੇ ਇਸ ਫੈਸਲੇ ਖਿਲਾਫ ਡਬਲਯੂ. ਟੀ. ਓ. ਦੇ ਅਪੀਲੀਏ ਬਾਡੀਜ਼ ’ਚ ਅਪੀਲ ਕੀਤੀ ਹੈ।

Add a Comment

Your email address will not be published. Required fields are marked *