ਦਿੱਲੀ ਹਵਾਈ ਅੱਡੇ ‘ਤੇ ਪੰਜਾਬੀਆਂ ਦਾ ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ
August 4, 2023
![](http://mehakewattan.com/wp-content/uploads/2023/08/2023_8image_12_21_504073305c19copy-ll.jpg)
ਨਵੀਂ ਦਿੱਲੀ – ਦਿੱਲੀ ਏਅਰਪੋਰਟ ‘ਤੇ ਅੱਜ ਇੱਕ ਵਾਰ ਫਿਰ ਤੋਂ ਹਵਾਈ ਸਫ਼ਰ ਕਰਨ ਵਾਲੇ ਮੁਸਾਫਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਪਰੇਸ਼ਾਨੀ ਮੁਸਾਫਰਾਂ ਨੂੰ ਇਸ ਕਾਰਨ ਹੋਈ, ਕਿਉਂਕਿ ਦਿੱਲੀ ਦੇ ਹਵਾਈ ਅੱਡੇ ਤੋਂ ਕੈਨੇਡਾ ਜਾਣ ਵਾਲੀ ਫਲਾਈਟ ਨੂੰ ਸਵੇਰੇ 5 ਵਜੇ ਰੱਦ ਕਰ ਦਿੱਤਾ ਸੀ ਅਤੇ ਯਾਤਰੀ ਉਡਾਨ ਨਹੀਂ ਭਰ ਸਕੇ। ਦੱਸ ਦੇਈਏ ਕਿ ਫਲਾਈਟ ਨੂੰ ਰੱਦ ਕੀਤੇ 4 ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਏਅਰਪੋਰਟ ‘ਤੇ ਮੌਜੂਦ 200 ਦੇ ਕਰੀਬ ਯਾਤਰੀ ਪਰੇਸ਼ਾਨ ਹੋ ਰਹੇ ਹਨ।
ਇਸ ਮੁਸ਼ਕਲ ਦੇ ਸਮੇਂ ਵਿੱਚ ਉਨ੍ਹਾਂ ਨੂੰ ਨਾ ਹੀ ਖਾਣ-ਪੀਣ ਦਾ ਸਮਾਨ ਮਿਲ ਰਿਹਾ ਹੈ, ਨਾ ਹੀ ਕੋਈ ਰਿਫੰਡ ਮਿਲਿਆ ਹੈ। ਫਲਾਈਟ ਰੱਦ ਹੋਣ ਕਾਰਨ ਗੁੱਸੇ ‘ਚ ਆਏ ਯਾਤਰੀਆਂ ਨੇ ਏਅਰਪੋਰਟ ਦੇ ਅੰਦਰ ਹੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਯਾਤਰੀ ਅਤੇ ਏਅਰ ਇੰਡੀਆ ਦੇ ਸਟਾਫ਼ ਦੇ ਵਿਚਕਾਰ ਫਲਾਈਟ ‘ਚ ਹੋਈ ਦੇਰੀ ਨੂੰ ਲੈ ਕੇ ਬਹਿਸ ਹੋਣੀ ਸ਼ੁਰੂ ਹੋ ਗਈ। ਇਸ ਮਾਮਲੇ ਦੀ ਵੀਡੀਓ ਬਣਾ ਕੇ ਯਾਤਰੀਆਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਨੀ ਸ਼ੁਰੂ ਕਰ ਦਿੱਤੀ।