ਪੁੱਤਰ ਅਨੰਤ ਦੀ ਸਪੀਚ ਸੁਣ ਕੇ ਮੁਕੇਸ਼ ਅੰਬਾਨੀ ਹੋਏ ਭਾਵੁਕ

ਨਵੀਂ ਦਿੱਲੀ – ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ-ਰਾਧਿਕਾ ਦੇ ਪ੍ਰੀ-ਵੈਡਿੰਗ ਸਮਾਰੋਹ ਦਾ ਅੱਜ ਤੀਜਾ ਦਿਨ ਵੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮਾਰੋਹ ਵਿਚ ਦੇਸ਼-ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਹੈ। ਇਸ ਮੌਕੇ ਨੇਤਾ, ਅਦਾਕਾਰ, ਕ੍ਰਿਕੇਟਰਸ ਅਤੇ ਕਾਰੋਬਾਰੀ ਅੰਬਾਨੀ ਪਰਿਵਾਰ ਦੇ ਸਮਾਰੋਹ ਨੂੰ ਚਾਰ ਚੰਨ ਲਗਾਉਣ ਲਈ ਜਾਮਨਗਰ ਪਹੁੰਚੇ ਹਨ। ਇਸ ਸਮਾਗਮ ਦੌਰਾਨ ਜਿਥੇ ਸ਼ਾਹਰੁਖ, ਸਲਮਾਨ, ਆਮਿਰ ਖਾਨ, ਦਲਜੀਤ ਦੋਸਾਂਝ, ਕਰੀਨਾ , ਸੈਫ਼ ਅਲੀ ਖਾਨ ਸਮੇਤ ਕਈ ਦਿੱਗਜ ਅਦਾਕਾਰਾਂ ਨੇ ਪਰਫਾਰਮੈਂਸ ਦਿੱਤੀ ਉਥੇ ਅਨੰਤ ਅੰਬਾਨੀ ਨੇ ਵੀ ਸਟੇਜ ਉੱਤੇ ਆਪਣੇ ਪਰਿਵਾਰ ਲਈ ਆਪਣੀ ਦਿਲ ਨੂੰ ਛੋਹ ਲੈਣ ਵਾਲੀ ਭਾਵਨਾ ਸਾਂਝੀ ਕੀਤੀ।

ਅਨੰਤ ਨੇ ਸਪੀਚ ਵਿਚ ਕਿਹਾ ਕਿ ਇਹ ਸਭ ਕੁਝ ਮੇਰੀ ਮੰਮੀ ਨੇ ਕੀਤਾ ਹੈ। ਮੇਰੇ ਪ੍ਰੀ-ਵੈਡਿੰਗ ਫੰਕਸ਼ਨ ਲਈ ਉਹ ਪਿਛਲੇ 4 ਮਹੀਨਿਆਂ ਤੋਂ 18-19 ਘੰਟੇ ਕੰਮ ਕਰ ਰਹੀ ਹੈ। ਮੈਂ ਆਪਣੀ ਮੰਮੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ। ਇਥੇ ਮੌਜੂਦ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹਾਂਗਾ। ਤੁਸੀਂ ਸਾਰੇ ਮੈਨੂੰ ਅਤੇ ਰਾਧਿਕਾ ਨੂੰ ਸਪੈਸ਼ਲ ਮਹਿਸੂਸ ਕਰਵਾਉਣ ਲਈ ਜਾਮਨਗਰ ਆਏ । ਜੇਕਰ ਸਾਡੇ ਕਾਰਨ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਹੋਈ ਹੈ ਤਾਂ ਮੈਨੂੰ ਮੁਆਫ਼ ਕਰਨਾ। ਇਸ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਮੈਂ ਆਪਣੇ ਮੰਮੀ , ਪਾਪਾ, ਭਰਾ, ਭੈਣ ਅਤੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਸਾਰੇ ਪਿਛਲੇ ਤਿੰਨ ਮਹੀਨਿਆਂ ਤੋਂ ਤਿੰਨ ਘੰਟੇ ਤੋਂ ਵੀ ਘੱਟ ਨੀਂਦ ਲੈ ਰਹੇ  ਸਨ ਤਾਂ ਜੋ ਮੇਰੀ ਅਤੇ ਰਾਧਿਕਾ ਦੀਆਂ ਖ਼ੁਸ਼ੀਆਂ ਨੂੰ ਚਾਰ ਚੰਨ ਲਗਾ ਸਕਣ। ਮੈਂ ਬਹੁਤ ਖ਼ੁਸ਼ਨਸੀਬ ਹਾਂ ਕਿ ਆਪਣੀਆਂ ਖ਼ੁਸ਼ੀਆਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰ ਸਕਦਾ ਹਾਂ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰੀ ਜ਼ਿੰਦਗੀ ਹਮੇਸ਼ਾ ਗੁਲਾਬਾਂ ਦੇ ਬਿਸਤਰੇ ਵਾਂਗ ਸਜੀ ਹੋਈ ਨਹੀਂ ਹੈ। ਮੈਂ ਬਚਪਨ ਤੋਂ ਹੀ ਸਿਹਤ ਨਾਲ ਸਬੰਧਿਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਪਰ ਮੇਰੇ ਮੰਮੀ-ਪਾਪਾ ਨੇ ਕਦੇ ਵੀ ਮੈਨੂੰ ਵੱਖਰਾ ਮਹਿਸੂਸ ਨਹੀਂ ਕਰਵਾਇਆ। ਉਹ ਹਮੇਸ਼ਾ ਸਪੋਰਟ ਬਣ ਕੇ ਮੇਰੇ ਨਾਲ ਰਹੇ, ਮੈਨੂੰ ਹਿੰਮਤ ਦਿੱਤੀ, ਮੇਰਾ ਹੌਸਲਾ ਵਧਾਇਆ। ਮੈਂ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਰਾਧਿਕਾ ਮਿਲੀ। ਅਸੀਂ ਸੱਤ ਸਾਲ ਤੋਂ ਇਕੱਠੇ ਹਾਂ ਅਤੇ ਮੈਂ ਹਰ ਦਿਨ ਇਨ੍ਹਾਂ ਨਾਲ ਮੁਹੱਬਤ ਕਰਦਾ ਜਾ ਰਿਹਾ ਹਾਂ। ਰਾਧਿਕਾ ਨੂੰ ਮਿਲਣ ਤੋਂ ਬਾਅਦ ਮੇਰੇ ਦਿਲ ਵਿਚ ਸੁਨਾਮੀ ਆ ਗਈ ਸੀ। ਮੇਰੇ ਮਾਂ-ਬਾਪ ਨੇ ਮੈਨੂੰ ਸੁਫ਼ਨੇ ਪੂਰੇ ਕਰਨ ਦੀ ਹਿੰਮਤ ਦਿੱਤੀ। ਮੈਨੂੰ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਦਾ ਧੰਨਵਾਦ ਕਿਵੇਂ ਕਰਾਂ। ਪੁੱਤਰ ਅਨੰਤ ਦੀ ਸਪੀਚ ਸੁਣ ਕੇ ਮੁਕੇਸ਼ ਅੰਬਾਨੀ ਭਾਵੁਕ ਹੋ ਗਏ। ਖ਼ੁਸ਼ੀ ਦੇ ਮੌਕੇ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। 

Add a Comment

Your email address will not be published. Required fields are marked *