ਤੇਜਸਵੀ ਯਾਦਵ ਦੇ ਕਾਫਲੇ ਦੀ ਗੱਡੀ ਹੋਈ ਹਾਦਸਾਗ੍ਰਸਤ

ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਇਨ੍ਹੀਂ ਦਿਨੀਂ ਜਨ ਵਿਸ਼ਵਾਸ ਯਾਤਰਾ ‘ਚ ਰੁੱਝੇ ਹੋਏ ਹਨ। ਉਨ੍ਹਾਂ ਦੀ ਜਨ ਵਿਸ਼ਵਾਸ ਯਾਤਰਾ ਦੌਰਾਨ ਸੋਮਵਾਰ ਦੇਰ ਰਾਤ ਉਨ੍ਹਾਂ ਦੇ ਕਾਫਲੇ ਦੀ ਇਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ ਜਦਕਿ ਅੱਠ ਤੋਂ ਵੱਧ ਜਵਾਨ ਜ਼ਖ਼ਮੀ ਹੋ ਗਏ।

ਇਹ ਹਾਦਸਾ ਪੂਰਨੀਆ ਦੇ ਬਿਲੌਰੀ ਪੈਨੋਰਮਾ ਹਾਈਟ ਨੇੜੇ ਵਾਪਰਿਆ। ਤੇਜਸਵੀ ਯਾਦਵ ਦੇ ਜਨ ਵਿਸ਼ਵਾਸ ਯਾਤਰਾ ਦੇ ਕਾਫਲੇ ਦੀ ਇੱਕ ਕਾਰ ਬੇਕਾਬੂ ਹੋ ਗਈ, ਡਿਵਾਈਡਰ ਤੋੜ ਕੇ ਦੂਜੀ ਲੇਨ ਵਿੱਚ ਜਾ ਰਹੀ ਇੱਕ ਕਾਰ ਨਾਲ ਟਕਰਾ ਗਈ। ਇਸ ਕਾਰ ਵਿੱਚ ਸਵਾਰ ਤਿੰਨ ਹੋਰ ਵਿਅਕਤੀ ਵੀ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਤੇਜਸਵੀ ਯਾਦਵ ਦੀ ਜਨ ਵਿਸ਼ਵਾਸ ਯਾਤਰਾ ਦਾ ਦੂਜਾ ਪੜਾਅ 25 ਫਰਵਰੀ ਤੋਂ ਸ਼ੁਰੂ ਹੋਇਆ ਸੀ ਅਤੇ ਇਹ 28 ਫਰਵਰੀ ਨੂੰ ਸਮਾਪਤ ਹੋਵੇਗਾ। ਦੂਜੇ ਪੜਾਅ ਤਹਿਤ ਕਰੀਬ 1400 ਕਿਲੋਮੀਟਰ ਦਾ ਰੋਡ ਸ਼ੋਅ ਹੋਵੇਗਾ।

Add a Comment

Your email address will not be published. Required fields are marked *