ਮਾਣਹਾਨੀ ਕੇਸ: ਸਜ਼ਾ ’ਤੇ ਰੋਕ ਬਾਰੇ ਰਾਹੁਲ ਦੀ ਅਪੀਲ ’ਤੇ ਸੁਣਵਾਈ 2 ਮਈ ਨੂੰ
April 30, 2023
![](http://mehakewattan.com/wp-content/uploads/2023/04/2023_4largeimg_989480721.jpg)
ਅਹਿਮਦਾਬਾਦ, 29 ਅਪਰੈਲ-: ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਅੱਜ ਗੁਜਰਾਤ ਹਾਈ ਕੋਰਟ ਵਿਚ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਜਿਸ ਕਥਿਤ ਅਪਰਾਧ ਲਈ ਦੋਸ਼ੀ ਠਹਿਰਾ ਕੇ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ, ਉਹ ਨਾ ਤਾਂ ਗੰਭੀਰ ਹੈ ਤੇ ਨਾ ਹੀ ਇਸ ਵਿਚ ਕੋਈ ‘ਨੈਤਿਕ ਨੀਚਤਾ’ ਹੈ। ਸਿੰਘਵੀ ਨੇ ਸਾਲ 2019 ਦੇ ਮਾਣਹਾਨੀ ਮਾਮਲੇ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਦੀ ਸਜ਼ਾ ਉਤੇ ਰੋਕ ਲਾਉਣ ਦੀ ਅਪੀਲ ਕੀਤੀ।
ਸਿੰਘਵੀ ਨੇ ਅਦਾਲਤ ਵਿਚ ਕਿਹਾ, ‘ਇਕ ਜ਼ਮਾਨਤੀ, ਬਿਨਾਂ ਵਾਰੰਟ ਤੋਂ ਗ੍ਰਿਫ਼ਤਾਰੀ ਨਾ ਹੋ ਸਕਣ ਵਾਲੇ ਅਪਰਾਧ ਵਿਚ ਦੋ ਸਾਲ ਦੀ ਵੱਧ ਤੋਂ ਵੱਧ ਸਜ਼ਾ ਦਾ ਮਤਲਬ ਹੈ ਕਿ ਉਹ ਆਪਣੀ ਲੋਕ ਸਭਾ ਸੀਟ ‘ਸਥਾਈ ਰੂਪ ਵਿਚ’ ਗੁਆ ਸਕਦੇ ਹਨ’, ਜੋ ਕਿ ਵਿਅਕਤੀ ਤੇ ਉਸ ਹਲਕੇ ਲਈ ਬਹੁਤ ਗੰਭੀਰ ਮਸਲਾ ਹੈ ਜਿਸ ਦੀ ਉਹ ਨੁਮਾਇੰਦਗੀ ਕਰਦੇ ਹਨ।