RBI ਦੇ ਫ਼ੈਸਲੇ ਤੋਂ ਨਿਰਾਸ਼ ਸ਼ੇਅਰ ਬਾਜ਼ਾਰ, ਸੈਂਸੈਕਸ 723.57 ਅੰਕ ਟੁੱਟਿਆ

ਮੁੰਬਈ – ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਲਗਾਤਾਰ 6ਵੀਂ ਵਾਰ ਰੇਪੋ ਦਰ ਨੂੰ 6.5 ਫ਼ੀਸਦੀ ’ਤੇ ਬਰਕਰਾਰ ਰੱਖਣ ਦੇ ਫ਼ੈਸਲੇ ਤੋਂ ਬਾਅਦ ਸ਼ੇਅਰ ਬਾਜ਼ਾਰ ’ਚ ਨਿਰਾਸ਼ਾ ਦੇਖਣ ਨੂੰ ਮਿਲੀ। ਅੱਜ ਨਿਵੇਸ਼ਕ ਪੂਰੀ ਤਰ੍ਹਾਂ ਅਲਰਟ ਰਹੇ ਹਨ। ਅੱਜ ਦੇ ਕਾਰੋਬਾਰ ’ਚ ਸੈਂਸੈਕਸ ਅਤੇ ਨਿਫਟੀ ਦੋਵਾਂ ਸੂਚਕ ਅੰਕਾਂ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 723.57 ਅੰਕ ਡਿੱਗ ਕੇ 71,428.43 ’ਤੇ ਆ ਗਿਆ। ਜਦੋਂਕਿ ਨਿਫਟੀ 212.55 ਅੰਕ ਡਿੱਗ ਕੇ 21,717.95 ’ਤੇ ਬੰਦ ਹੋਇਆ।

ਅੱਜ ਦੇ ਕਾਰੋਬਾਰ ’ਚ ਲਗਭਗ ਹਰ ਖੇਤਰ ’ਤੇ ਦਬਾਅ ਹੈ। ਨਿਫਟੀ ’ਤੇ, ਬੈਂਕ, ਵਿੱਤੀ, ਆਟੋ, ਮੈਟਲ, ਐੱਫ. ਐੱਮ. ਸੀ. ਜੀ., ਰਿਅਲਟੀ ਸੈਕਟਰ ਅਤੇ ਫਾਰਮਾ ਸੂਚਕ ਅੰਕ ਲਾਲ ਨਿਸ਼ਾਨ ’ਤੇ ਬੰਦ ਹੋਏ ਹਨ। ਆਰਬੀਆਈ ਦੀ ਮੁਦਰਾ ਨੀਤੀ ਦੇ ਐਲਾਨ ਤੋਂ ਬਾਅਦ ਬਾਜ਼ਾਰ ਨੂੰ ਨੁਕਸਾਨ ਹੋਇਆ ਅਤੇ ਇਕ ਸਮੇਂ ਇਹ 921.38 ਅੰਕ ਤੱਕ ਡਿੱਗ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 212.55 ਅੰਕ ਜਾਂ 0.97 ਫ਼ੀਸਦੀ ਦੀ ਗਿਰਾਵਟ ਨਾਲ 21,717.95 ‘ਤੇ ਬੰਦ ਹੋਇਆ।

ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਵੀਰਵਾਰ ਨੂੰ ਦੋ-ਮਾਸਿਕ ਮੁਦਰਾ ਨੀਤੀ ਸਮੀਖਿਆ ‘ਚ ਲਗਾਤਾਰ ਛੇਵੀਂ ਵਾਰ ਮੁੱਖ ਨੀਤੀਗਤ ਦਰ ਰੇਪੋ ਨੂੰ 6.5 ਫ਼ੀਸਦੀ ‘ਤੇ ਬਰਕਰਾਰ ਰੱਖਿਆ। ਵਿਆਜ ਦਰ ਨਾਲ ਸਬੰਧਤ ਬੈਂਕਾਂ ਅਤੇ ਵਿੱਤੀ ਸੇਵਾਵਾਂ, ਆਟੋਮੋਬਾਈਲ, ਰਿਐਲਟੀ ਅਤੇ ਕਮੋਡਿਟੀ ਕੰਪਨੀਆਂ ਦੇ ਸ਼ੇਅਰ ਦਬਾਅ ਹੇਠ ਰਹੇ ਜਦੋਂਕਿ ਊਰਜਾ ਅਤੇ ਆਈਟੀ ਸ਼ੇਅਰਾਂ ‘ਚ ਤੇਜ਼ੀ ਰਹੀ।

Add a Comment

Your email address will not be published. Required fields are marked *