ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ

ਨਵੀਂ ਦਿੱਲੀ – ਦੇਸ਼ ਦੀ ਸਭ ਤੋਂ ਵੱਡੀ ਲਿਸਟਿਡ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਰਿਟੇਲ ਬਿਜ਼ਨੈੱਸ ਵਿਚ ਕਾਰੋਬਾਰ ਦਾ ਵਿਸਤਾਰ ਕਰ ਰਹੀ ਹੈ। ਇਹ ਬਿਜ਼ਨੈੱਸ ਰਿਲਾਇੰਸ ਰਿਟੇਲ ਲਿਮਟਿਡ ਦੇ ਨਾਂ ਹੋ ਰਿਹਾ ਹੈ, ਜਿਸ ਨੂੰ ਈਸ਼ਾ ਅੰਬਾਨੀ ਲੀਡ ਕਰ ਰਹੀ ਹੈ। ਪਿਛਲੇ ਵਿੱਤੀ ਸਾਲ ਦੌਰਾਨ ਰਿਲਾਇੰਸ ਰਿਟੇਲ ਨੇ ਕਾਰੋਬਾਰ ਦਾ ਤੇਜ਼ੀ ਨਾਲ ਵਿਸਤਾਰ ਕੀਤਾ ਅਤੇ ਉਸ ਦੀ ਫੰਡਿੰਗ ਲਈ ਕਰਜ਼ਾ ਉਠਾਇਆ। ਇਕ ਰਿਪੋਰਟ ਮੁਤਾਬਕ ਕਾਰੋਬਾਰ ਦੇ ਵਿਸਤਾਰ ਲਈ ਤੇਜ਼ ਮੁਹਿੰਮ ਕਾਰਨ ਈਸ਼ਾ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਦਾ ਕੁੱਲ ਕਰਜ਼ਾ ਪਿਛਲੇ ਵਿੱਤੀ ਸਾਲ ਦੌਰਾਨ ਨਵੀਂ ਉਚਾਈ ’ਤੇ ਪੁੱਜ ਗਿਆ।

ਰਿਲਾਇੰਸ ਰਿਟੇਲ ਲਿਮਟਿਡ ਦੀ ਹਾਲ ਹੀ ਦੀ ਸਾਲਾਨਾ ਰਿਪੋਰਟ ਮੁਤਾਬਕ ਕੰਪਨੀ ਨੇ ਵਿੱਤੀ ਸਾਲ 2022-23 ਦੌਰਾਨ ਬੈਂਕਾਂ ਤੋਂ 32,303 ਕਰੋੜ ਰੁਪਏ ਦਾ ਕਰਜ਼ਾ ਲਿਆ। ਰਿਲਾਇੰਸ ਰਿਟੇਲ ਲਿਮਟਿਡ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਿਛਲੇ ਵਿੱਤੀ ਸਾਲ ਦੌਰਾਨ ਨਵੀਂ ਉਚਾਈ ’ਤੇ ਪੁੱਜ ਗਿਆ।

ਰਿਲਾਇੰਸ ਰਿਟੇਲ ਲਿਮਟਿਡ ਦੀ ਹਾਲ ਦੀ ਸਾਲਾਨਾ ਰਿਪੋਰਟ ਮੁਤਾਬਕ ਕੰਪਨੀ ਨੇ ਵਿੱਤੀ ਸਾਲ 2022-23 ਦੌਰਾਨ ਬੈਂਕਾਂ ਤੋਂ 32,303 ਕਰੋੜ ਰੁਪਏ ਦਾ ਕਰਜ਼ਾ ਲਿਆ। ਰਿਲਾਇੰਸ ਰਿਟੇਲ ਲਿਮਟਿਡ ਵਲੋਂ ਦਿੱਤੀ ਗਈ ਜਾਣਕਾਰੀ ਮੁਤਬਕ ਪਿਛਲੇ ਵਿੱਤੀ ਸਾਲ ਦੌਰਾਨ ਲਏ ਗਏ ਕੁੱਲ ਕਰਜ਼ੇ ਵਿਚ 19,243 ਕਰੋੜ ਰੁਪਏ ਨਾਨ-ਕਰੰਟ, ਲਾਂਗ ਟਰਮ, ਬਾਰੋਇੰਗਸ ਕੈਟਾਗਰੀ ਦੇ ਸਨ। ਸਾਲ ਭਰ ਪਹਿਲਾਂ ਯਾਨੀ ਵਿੱਤੀ ਸਾਲ 2021-22 ਦੇ ਅਖੀਰ ਵਿਚ ਰਿਲਾਇੰਸ ਰਿਟੇਲ ਦੇ ਉੱਪਰ ਬੈਂਕਾਂ ਦਾ ਕੁੱਲ ਕਰਜ਼ਾ ਸਿਰਫ 1.74 ਕਰੋੜ ਰੁਪਏ ਸੀ।

ਰਿਲਾਇੰਸ ਰਿਟੇਲ ਲਿਮਟਿਡ ਨੇ ਆਪਣੀ ਹੋਲਡਿੰਗ ਕੰਪਨੀ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਤੋਂ ਵੀ ਲਾਂਗ ਟਰਮ ਡੈਟ ਵਜੋਂ 13,304 ਕਰੋੜ ਰੁਪਏ ਲਏ ਹਨ। ਇਸ ਤਰ੍ਹਾਂ ਹੁਣ ਰਿਲਾਇੰਸ ਰਿਟੇਲ ਲਿਮਟਿਡ ’ਤੇ ਕੁੱਲ ਕਰਜ਼ਾ ਵਧ ਕੇ 70,943 ਕਰੋੜ ਰੁਪਏ ’ਤੇ ਪੁੱਜ ਗਿਆ ਹੈ। ਇਹ ਅੰਕੜਾ ਇਕ ਸਾਲ ਪਹਿਲਾਂ ਦੀ ਤੁਲਨਾ ਵਿਚ 73 ਫੀਸਦੀ ਵੱਧ ਹੈ।

ਕੰਪਨੀ ਨੇ ਡੈਟ ਵਜੋਂ ਮਿਲੀ ਇਸ ਫੰਡਿੰਗ ਦੀ ਵਰਤੋਂ ਮੁੱਖ ਤੌਰ ’ਤੇ ਕਾਰੋਬਾਰ ਨੂੰ ਵਧਾਉਣ ’ਚ ਕੀਤੀ ਹੈ, ਜਿਨ੍ਹਾਂ ਵਿਚ ਸਟੋਰ ਆਊਟਲੈਟ ਖੋਲ੍ਹਣ ਤੋਂ ਇਲਾਵਾ ਨਵੇਂ ਬ੍ਰਾਂਡਜ਼ ਨੂੰ ਐਕਵਾਇਰ ਕਰਨਾ ਸ਼ਾਮਲ ਹੈ। ਅੰਕੜੇ ਦੱਸਦੇ ਹਨ ਕਿ ਪਿਛਲੇ ਵਿੱਤੀ ਸਾਲ ਦੌਰਾਨ ਰਿਲਾਇੰਸ ਰਿਟੇਲ ਲਿਮਟਿਡ ਨੇ 3300 ਤੋਂ ਵੱਧ ਨਵੇਂ ਆਊਟਲੈਟਸ ਖੋਲ੍ਹੇ। ਇਸ ਤਰ੍ਹਾਂ ਮਾਰਚ 2023 ਤੱਕ ਕੰਪਨੀ ਦੇ ਆਊਟਲੈਟਸ ਦੀ ਕੁੱਲ ਗਿਣਤੀ ਵਧ ਕੇ 18 ਹਜ਼ਾਰ ਤੋਂ ਪਾਰ ਪੁੱਜ ਗਈ।

ਇਕ ਹਾਲ ਹੀ ਦੀ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਰਿਲਾਇੰਸ ਰਿਟੇਲ ਲਿਮਟਿਡ ਦੇ ਨਵੇਂ ਆਊਟਲੈਟਸ ਖੁੱਲ੍ਹਣ ਦੀ ਰਫਤਾਰ ਇਸ ਸਾਲ ਵੀ ਬਰਕਰਾਰ ਰਹਿਣ ਦੀ ਉਮੀਦ ਹੈ ਕਿਉਂਕਿ ਕੰਪਨੀ ਦੇਸ਼ ਦੇ ਉਨ੍ਹਾਂ ਛੋਟੇ ਸ਼ਹਿਰਾਂ ’ਤੇ ਫੋਕਸ ਕਰ ਰਹੀ ਹੈ, ਜਿੱਥੇ ਹਾਲੇ ਮਾਰਡਰਨ ਰਿਟੇਲ ਦੀ ਸਹੀ ਤਰੀਕੇ ਨਾਲ ਪਹੁੰਚ ਨਹੀਂ ਹੋ ਸਕੀ ਹੈ।

Add a Comment

Your email address will not be published. Required fields are marked *