1 ਕਰੋੜ ITR ਦਾਖ਼ਲ ਕਰਨ ਦਾ ਬਣਿਆ ਰਿਕਾਰਡ

ਨਵੀਂ ਦਿੱਲੀ– ਆਮਦਨ ਕਰ ਵਿਭਾਗ ਨੇ 3 ਲੱਖ ਜਾਂ ਇਸ ਤੋਂ ਵੱਧ ਸਾਲਾਨਾ ਕਮਾਈ ਕਰਨ ਵਾਲੇ ਨਾਗਰਿਕਾਂ ਨੂੰ ਆਈ. ਟੀ. ਆਰ. ਫਾਈਲ ਕਰਨਾ ਲਾਜ਼ਮੀ ਕਰ ਦਿੱਤਾ ਹੈ। ਵਿੱਤੀ ਸਾਲ 2022-23 ਲਈ ਆਈ. ਟੀ. ਆਰ. ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ ਹੈ। 26 ਜੂਨ ਤੱਕ 1 ਕਰੋੜ ਤੋਂ ਵੱਧ ਟੈਕਸਦਾਤਿਆਂ ਨੇ ਆਈ. ਟੀ. ਆਰ. ਫਾਈਲ ਕਰ ਦਿੱਤੀ ਹੈ, ਇਹ ਅੰਕੜਾ ਬੀਤੇ ਸਾਲ ਦੀ ਤੁਲਣਾ ’ਚ 12 ਦਿਨ ਪਹਿਲਾਂ ਹੀ ਹਾਸਲ ਕਰ ਲਿਆ ਹੈ। ਦੇਸ਼ ’ਚ ਕਰੀਬ 7 ਕਰੋੜ ਟੈਕਸਦਾਤਾ ਹਨ, ਜਿਨ੍ਹਾਂ ’ਚੋਂ ਕਰੀਬ 2 ਕਰੋੜ ਟੈਕਸਦਾਤਿਆਂ ਦੀ ਉਮਰ ਹੱਦ 18-35 ਸਾਲ ਹੈ।

ਆਮਦਨ ਕਰ ਵਿਭਾਗ ਨੇ ਟੈਕਸਦਾਤਿਆਂ ਦੀ ਸਹੂਲਤ ਲਈ ਆਮਦਨ ਕਰ ਪ੍ਰਣਾਲੀ ਨੂੰ ਸੌਖਾਲਾ ਬਣਾਉਣ ਦੀ ਵਚਨਬੱਧਤਾ ਦੁਹਰਾਈ ਹੈ, ਜਿਸ ਕਾਰਣ ਤੇਜ਼ੀ ਨਾਲ ਆਈ. ਟੀ. ਆਰ. ਦਾਖਲ ਕਰਨ ’ਚ ਲੋਕਾਂ ਨੂੰ ਆਸਾਨੀ ਹੋਈ ਹੈ।

ਆਮਦਨ ਕਰ ਵਿਭਾਗ ਨੇ ਕਿਹਾ ਕਿ ਅਸੀਂ ਛੇਤੀ ਹੀ ਆਮਦਨ ਕਰ ਰਿਟਰਨ (ਆਈ. ਟੀ. ਆਰ.) ਦਾਖਲ ਕਰਨ ਲਈ ਆਪਣੇ ਟੈਕਸਦਾਤਿਆਂ ਦੀ ਸ਼ਲਾਘਾ ਕਰਦੇ ਹਾਂ। ਅਸੀਂ ਆਪਣੇ ਟੈਕਸਦਾਤਿਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਗਤੀ ਬਣਾਈ ਰੱਖਣ ਅਤੇ ਆਪਣਾ ਆਈ. ਟੀ. ਆਰ. ਛੇਤੀ ਦਾਖਲ ਕਰਨ ਤਾਂ ਕਿ ਅੰਤਿਮ ਸਮੇਂ ਦੀ ਭੀੜ ਤੋਂ ਬਚਿਆ ਜਾ ਸਕੇ।

Add a Comment

Your email address will not be published. Required fields are marked *