ਕੇਜਰੀਵਾਲ ਤੇ ਆਤਿਸ਼ੀ ਦੇ ਘਰ ਪਹੁੰਚੀ ਦਿੱਲੀ ਪੁਲਸ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਦੀ ਖਰੀਦੋ-ਫ਼ਰੋਖ਼ਤ ਕਰਨ ਦੀ ਕੋਸ਼ਿਸ਼ ਸਬੰਧੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਆਤਿਸ਼ੀ ਦੇ ਦਾਅਵਿਆਂ ਦੀ ਜਾਂਚ ਦੇ ਸਬੰਧ ਵਿਚ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੋਟਿਸ ਦੇਣ ਲਈ ਦੋਵਾਂ ਨੇਤਾਵਾਂ ਦੇ ਸਰਕਾਰੀ ਰਿਹਾਇਸ਼ਾਂ ‘ਤੇ ਗਈ। ਹਾਲਾਂਕਿ ਸੂਤਰਾਂ ਮੁਤਾਬਕ ਦਿੱਲੀ ਪੁਲਸ ਦੋਵਾਂ ‘ਆਪ’ ਨੇਤਾਵਾਂ ਨੂੰ ਨੋਟਿਸ ਨਹੀਂ ਦੇ ਸਕੀ। ਦਿੱਲੀ ਪੁਲਸ ਦੇ ਸੂਤਰਾਂ ਮੁਤਾਬਕ ਅਪਰਾਧ ਸ਼ਾਖਾ ਦੀ ਟੀਮ ਸ਼ਨੀਵਾਰ ਨੂੰ ਉਸ ਨੂੰ ਨੋਟਿਸ ਦੇਣ ਲਈ ਦੁਬਾਰਾ ਉਸ ਦੇ ਘਰ ਜਾਵੇਗੀ। 

ਇਸ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਵੱਲੋਂ ਦਿੱਲੀ ਪੁਲਸ ਕਮਿਸ਼ਨਰ ਸੰਜੇ ਅਰੋੜਾ ਨੂੰ ਸ਼ਿਕਾਇਤ ਦਿੱਤੀ ਗਈ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਕੇਜਰੀਵਾਲ ਨੂੰ ਨੋਟਿਸ ਭੇਜਿਆ ਗਿਆ ਸੀ, ਪਰ ਉਨ੍ਹਾਂ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਇਸ ਦਾਅਵੇ ਨੂੰ ਸਿਰੇ ਤੋਂ ਨਕਾਰਦਿਆਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਬਿਨਾਂ ਕੋਈ ਨੋਟਿਸ ਦਿੱਤੇ ਹੀ ਰਵਾਨਾ ਹੋ ਗਈ। ‘ਆਪ’ ਦੇ ਇਕ ਸੂਤਰ ਨੇ ਕਿਹਾ, ”ਮੁੱਖ ਮੰਤਰੀ ਦਫਤਰ ਦੇ ਅਧਿਕਾਰੀ ਨੋਟਿਸ ਨੂੰ ਸਵੀਕਾਰ ਕਰਨ ਲਈ ਤਿਆਰ ਸਨ, ਪਰ ਦਿੱਲੀ ਪੁਲਸ ਕੁਝ ਵੀ ਸੌਂਪੇ ਬਿਨਾਂ ਹੀ ਚਲੀ ਗਈ।” ਕੇਜਰੀਵਾਲ ਨੂੰ ਭੇਜੇ ਗਏ ਨੋਟਿਸ ਦਾ ਹਵਾਲਾ ਦਿੰਦੇ ਹੋਏ ਪੁਲਸ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਕਿਹਾ ਜਾ ਰਿਹਾ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਅਪਰਾਧ ਸ਼ਾਖਾ ਦੀ ਇਕ ਹੋਰ ਟੀਮ ਆਤਿਸ਼ੀ ਦੇ ਘਰ ਗਈ। ਉਨ੍ਹਾਂ ਕਿਹਾ, ”ਨਾ ਤਾਂ ਕੇਜਰੀਵਾਲ ਅਤੇ ਨਾ ਹੀ ਆਤਿਸ਼ੀ ਨੂੰ ਨੋਟਿਸ ਦਿੱਤਾ ਜਾ ਸਕਿਆ। ਕ੍ਰਾਈਮ ਬ੍ਰਾਂਚ ਦੀ ਟੀਮ ਭਲਕੇ ਦੁਬਾਰਾ ਨੋਟਿਸ ਦੇਣ ਲਈ ਜਾ ਸਕਦੀ ਹੈ।

Add a Comment

Your email address will not be published. Required fields are marked *