ਸਾਲ 2023 ‘ਚ ਔਰਤਾਂ ਵਿਰੁੱਧ 28,811 ਮਾਮਲੇ ਹੋਏ ਦਰਜ

ਨਵੀਂ ਦਿੱਲੀ – ਰਾਸ਼ਟਰੀ ਮਹਿਲਾ ਕਮਿਸ਼ਨ (ਐੱਨ.ਸੀ.ਡਬਲਿਊ.) ਨੂੰ ਪਿਛਲੇ ਸਾਲ ਔਰਤਾਂ ਵਿਰੁੱਧ ਅਪਰਾਧਾਂ ਦੀਆਂ 28,811 ਸ਼ਿਕਾਇਤਾਂ ਮਿਲੀਆਂ ਅਤੇ ਇਨ੍ਹਾਂ ’ਚੋਂ ਲਗਭਗ 55 ਫੀਸਦੀ ਉੱਤਰ ਪ੍ਰਦੇਸ਼ ਤੋਂ ਸਨ। ਐੱਨ.ਸੀ.ਡਬਲਿਊ. ਅੰਕੜਿਆਂ ਮੁਤਾਬਕ ਸਭ ਤੋਂ ਵੱਧ ਸ਼ਿਕਾਇਤਾਂ ਮਾਣ-ਸਨਮਾਨ ਦੇ ਅਧਿਕਾਰ ਦੀ ਸ਼੍ਰੇਣੀ ਵਿਚ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚ ਘਰੇਲੂ ਹਿੰਸਾ ਤੋਂ ਇਲਾਵਾ ਪ੍ਰੇਸ਼ਾਨ ਕਰਨਾ ਵੀ ਸ਼ਾਮਲ ਹੈ। ਅਜਿਹੀਆਂ ਸ਼ਿਕਾਇਤਾਂ ਦੀ ਗਿਣਤੀ 8,540 ਸੀ। 

ਇਸ ਤੋਂ ਬਾਅਦ ਘਰੇਲੂ ਹਿੰਸਾ ਦੀਆਂ 6,274 ਸ਼ਿਕਾਇਤਾਂ ਮਿਲੀਆਂ। ਅੰਕੜਿਆਂ ਮੁਤਾਬਕ 4,797 ਸ਼ਿਕਾਇਤਾਂ ਦਾਜ ਦੀਆਂ, 2,349 ਛੇੜਛਾੜ ਦੀਆਂ, 1,618 ਔਰਤਾਂ ਪ੍ਰਤੀ ਪੁਲਸ ਉਦਾਸੀਨਤਾ ਦੀਆਂ ਅਤੇ 1,537 ਜਬਰ-ਜ਼ਨਾਹ ਦੀਆਂ ਕੋਸ਼ਿਸ਼ਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਕਮਿਸ਼ਨ ਮੁਤਾਬਕ ਜਿਨਸੀ ਸ਼ੋਸ਼ਣ ਦੀਆਂ 805, ਸਾਈਬਰ ਅਪਰਾਧਾਂ ਦੀਆਂ 605, ਪਿੱਛਾ ਛੁਡਾਉਣ ਦੀਆਂ 472 ਅਤੇ ਆਨਰ ਅਪਰਾਧ ਦੀਆਂ 409 ਸ਼ਿਕਾਇਤਾਂ ਦਰਜ ਹੋਈਆਂ ਹਨ। 

ਅੰਕੜਿਆਂ ਮੁਤਾਬਕ ਸਭ ਤੋਂ ਵੱਧ 16,109 ਸ਼ਿਕਾਇਤਾਂ ਉੱਤਰ ਪ੍ਰਦੇਸ਼ ਤੋਂ ਪ੍ਰਾਪਤ ਹੋਈਆਂ, ਇਸ ਤੋਂ ਬਾਅਦ ਦਿੱਲੀ ਤੋਂ 2,411 ਅਤੇ ਮਹਾਰਾਸ਼ਟਰ ਤੋਂ 1,343 ਸ਼ਿਕਾਇਤਾਂ ਪ੍ਰਾਪਤ ਹੋਈਆਂ। ਸਾਲ 2022 ਤੋਂ ਬਾਅਦ ਸ਼ਿਕਾਇਤਾਂ ਦੀ ਗਿਣਤੀ ਵਿਚ ਕਮੀ ਦੇਖੀ ਗਈ ਹੈ ਜਦੋਂ 30,864 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜੋ ਕਿ 2014 ਤੋਂ ਬਾਅਦ ਸਭ ਤੋਂ ਵੱਧ ਅੰਕੜਾ ਸੀ।

Add a Comment

Your email address will not be published. Required fields are marked *