ਮਹਾਰਾਸ਼ਟਰ ਦੇ ਠਾਣੇ ‘ਚ ਪੁਲਸ ਸਟੇਸ਼ਨ ‘ਚ ਹੋਈ ਗੋਲੀਬਾਰੀ

ਠਾਣੇ — ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ‘ਚ ਸ਼ੁੱਕਰਵਾਰ ਦੇਰ ਰਾਤ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦਾ ਇਕ ਸਥਾਨਕ ਨੇਤਾ ਪੁਲਸ ਸਟੇਸ਼ਨ ਦੇ ਕੰਪਲੈਕਸ ‘ਚ ਗੋਲੀਬਾਰੀ ‘ਚ ਜ਼ਖ਼ਮੀ ਹੋ ਗਿਆ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਸ ਸੂਤਰਾਂ ਮੁਤਾਬਕ ਉਲਹਾਸਨਗਰ ਦੇ ਹਿੱਲ ਲਾਈਨ ਪੁਲਸ ਸਟੇਸ਼ਨ ‘ਚ ਰਾਤ ਕਰੀਬ 10.30 ਵਜੇ ਵਾਪਰੀ ਇਸ ਘਟਨਾ ‘ਚ ਇਕ ਵਿਰੋਧੀ ਰਾਜਨੇਤਾ ਸ਼ਾਮਲ ਸੀ। ਸੂਤਰਾਂ ਨੇ ਦੱਸਿਆ ਕਿ ਗੋਲੀਬਾਰੀ ‘ਚ ਸ਼ਿਵ ਸੈਨਾ ਨੇਤਾ ਮਹੇਸ਼ ਗਾਇਕਵਾੜ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਠਾਣੇ ਸ਼ਹਿਰ ਦੇ ਇਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਐਫਆਈਆਰ ਦਰਜ ਕਰਨ ਦੀ ਕਾਰਵਾਈ ਜਾਰੀ ਹੈ।

Add a Comment

Your email address will not be published. Required fields are marked *