ਹੋਲੀ ਦਾ ਰੰਗ ਉਤਾਰਦਿਆਂ ਜਾਨ ਗੁਆ ਬੈਠਾ ਇੰਜੀਨੀਅਰਿੰਗ ਦਾ ਵਿਦਿਆਰਥੀ

ਪੁਣੇ: ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਆਪਣੇ ਦੋਸਤਾਂ ਨਾਲ ਹੋਲੀ ਖੇਡਣ ਤੋਂ ਬਾਅਦ ਇਕ 21 ਸਾਲਾ ਇੰਜੀਨੀਅਰਿੰਗ ਵਿਦਿਆਰਥੀ ਰੰਗ ਸਾਫ਼ ਕਰਨ ਲਈ ਨਦੀ ਵਿਚ ਗਿਆ ਤੇ ਉੱਥੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜਲਗਾਂਵ ਵਾਸੀ ਜੈਦੀਪ ਪਾਟਿਲ ਤਲੇਗਾਂਵ ਦਾਭਾਡੇ ਦੇ ਡੀ.ਵਾਈ. ਪਾਟਿਲ ਇੰਜੀਨੀਅਰਿੰਗ ਕਾਲਜ ਵਿਚ ਤੀਜੇ ਸਾਲ ਦਾ ਵਿਦਿਆਰਥੀ ਹੈ ਤੇ 10 ਹੋਰ ਦੋਸਤਾਂ ਦੇ ਨਾਲ ਤਿਉਹਾਰ ਮਨਾਉਣ ਤੋਂ ਬਾਅਦ ਰੰਗ ਧੋਣ ਲਈ ਨੇੜਲੀ ਇੰਦ੍ਰਾਇਣੀ ਨਦੀ ਵਿਚ ਗਿਆ ਸੀ।

ਤਾਲੇਗਾਂਵ ਐੱਮ.ਆਈ.ਡੀ.ਸੀ. ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ, “ਉਸ ਦੇ ਦੋਸਤ ਨਦੀ ਦੇ ਕੰਢੇ ‘ਤੇ ਸੀ, ਉੱਥੇ ਹੀ ਪਾਟਿਲ ਡੂੰਘੇ ਪਾਣੀ ਵਿਚ ਚਲਾ ਗਿਆ ਤੇ ਆਪਣਾ ਸੰਤੁਲਨ ਗੁਆ ਬੈਠਾ। ਉਸ ਦੇ ਦੋਸਤਾਂ ਨੇ ਸ਼ੋਰ ਮਚਾਇਆ, ਜਿਸ ਤੋਂ ਬਾਅਦ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਦੁਪਹਿਰ ਤਕਰੀਬਨ ਢਾਈ ਵਜੇ ਉਸ ਦੀ ਲਾਸ਼ ਬਾਹਰ ਕੱਢੀ ਗਈ।”

Add a Comment

Your email address will not be published. Required fields are marked *