ਪੰਜਾਬੀ ਗਾਇਕ ਸਾਰਥੀ ਕੇ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਮਸ਼ਹੂਰ ਪੰਜਾਬੀ ਗਾਇਕ ਸਾਰਥੀ ਕੇ ਬੀਤੇ ਦਿਨੀਂ ਸੱਚਖੰਚ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਨਤਮਸਤਕ ਹੋਣ ਲਈ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਉਨ੍ਹਾਂ ਗੁਰੂ ਘਰ ਮੱਥਾ ਟੇਕਿਆ, ਵਾਹਿਗੁਰੂ ਜੀ ਦਾ ਸ਼ੁਕਰਾਨਾ ਦਾ ਕੀਤਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਸਾਰਥੀ ਕੇ ਨੇ ਪਵਿੱਤਰ ਸਰੋਵਰ ਕੋਲ ਬੈਠ ਕੇ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕੀਤਾ ਅਤੇ ਗੁਰੂ ਕੀ ਇਲਾਹੀ ਬਾਣੀ ਦਾ ਆਨੰਦ ਮਾਣਿਆ। 

ਦੱਸ ਦਈਏ ਕਿ ਇਸ ਦੌਰਾਨ ਸਾਰਥੀ ਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਆਪਣੇ ਪੰਜਾਬੀ ਹੋਣ ‘ਤੇ ਮਾਣ ਹੈ, ਕਿਉਂਕਿ ਮੈਂ ਗੁਰੂਆਂ ਦੀ ਧਰਤੀ ‘ਤੇ ਰਹਿੰਦਾ ਹੈ। ਵਾਹਿਗੁਰੂ ਜੀ ਵੱਲੋਂ ਦਰਸ਼ਨਾਂ ਲਈ ਸੱਦਾ ਆਇਆ ਸੀ, ਅਸੀਂ ਭਾਗਾਂ ਵਾਲੇ ਹਾਂ ਕਿ ਸਾਨੂੰ ਗੁਰੂ ਰਾਮਦਾਸ ਜੀ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਇਸ ਤੋਂ ਇਲਾਵਾ ਸਾਰਥੀ ਕੇ ਨੇ ਕਿਹਾ ਕਿ ਆਉਣ ਵਾਲੇ ਸਮੇਂ ਲਈ ਮੈਂ ਬਹੁਤ ਕੁਝ ਨਵਾਂ ਪਲਾਨ ਕੀਤਾ ਹੋਇਆ ਹੈ। ਉਨ੍ਹਾਂ ਨੇ ਆਪਣੇ ਸਰੋਤਿਆਂ ਦਾ ਧੰਨਵਾਦ ਕੀਤਾ। ਸਾਰਥੀ ਕੇ ਨੇ ਕਿਹਾ ਕਿ ਸਭ ਮਾਲਕ ਦੀਆਂ ਖੇਡਾਂ ਹਨ, ਉਨ੍ਹਾਂ ਨੂੰ ਮਾਲਕ ਵੱਲੋਂ ਬਿਨਾਂ ਕੁੱਝ ਮੰਗਿਆ ਸਭ ਕੁੱਝ ਮਿਲ ਰਿਹਾ ਹੈ। ਇਸ ਤੋਂ ਇਲਾਵਾ ਸਾਰਥੀ ਕੇ ਨੇ ਕਿਹਾ ਕਿ ਵਿਅਕਤੀ ਦੇ ਰਾਹ ਵੀ ਹਮੇਸ਼ਾ ਹੀ ਅੜਿੱਕੇ ਆਉਂਦੇ ਰਹਿੰਦੇ ਹਨ ਪਰ ਵਿਅਕਤੀ ਨੂੰ ਪਾਜ਼ੀਟਿਵ ਮਾਈਡ ਨਾਲ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਵਿਅਕਤੀ ਨੂੰ ਰੁਕਣ ਨਹੀਂ ਚਾਹੀਦਾ ਸੰਘਰਸ਼ ਤੋਂ ਬਾਅਦ ਉਹ ਆਪਣੇ ਟੀਚੇ ਨੂੰ ਜ਼ਰੂਰ ਪ੍ਰਾਪਤ ਕਰ ਲੈਂਦਾ ਹੈ।

Add a Comment

Your email address will not be published. Required fields are marked *