ਨਰਾਤਿਆਂ ‘ਚ ਬੀ ਪਰਾਕ ਦੀ ਪਤਨੀ ਨੇ ਬਣਾਇਆ ਸਪੈਸ਼ਲ ਖਾਣਾ

ਜਲੰਧਰ : ਬੀਤੇ ਦਿਨੀਂ ਨਰਾਤੇ ਸ਼ੁਰੂ ਹੋ ਚੁੱਕੇ ਹਨ। ਦੇਸ਼ ਭਰ ਵਿਚ ਨਰਾਤਿਆਂ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਨਰਾਤਿਆਂ ਦੇ ਰੰਗ ਵਿਚ ਰੰਗੇ ਨਜ਼ਰ ਆ ਰਹੇ ਹਨ। ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪਰਾਕ ਦੇ ਘਰ ਵੀ ਨਰਾਤਿਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਬੀਤੇ ਦਿਨ ਬੀ ਪਰਾਕ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਸਾਰਿਆਂ ਨੂੰ ਨਰਾਤਿਆਂ ਦੀਆਂ ਵਧਾਈਆਂ ਦਿੱਤੀਆਂ ਸਨ। ਇਸ ਦੌਰਾਨ ਬੀ ਪਰਾਕ ਦੀ ਪਤਨੀ ਮੀਰਾ ਬਚਨ ਨੇ ਨਰਾਤਿਆਂ ਮੌਕੇ ਸਪੈਸ਼ਲ ਖਾਣਾ ਬਣਾਇਆ, ਜਿਸ ਦੀ ਤਸਵੀਰ ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ। ਬੀ ਪਰਾਕ ਨੇ ਇੰਸਟਾਗ੍ਰਾਮ ਸਟੋਰੀ ‘ਚ ਇਹ ਤਸਵੀਰ ਸ਼ੇਅਰ ਕੀਤੀ ਸੀ, ਜਿਸ ਨਾਲ ਬੀ ਪਰਾਕ ਨੇ ਪਿਆਰਾ ਕੈਪਸ਼ਨ ਵੀ ਲਿਖਿਆ। ਉਨ੍ਹਾਂ ਨੇ ਲਿਖਿਆ, “ਥੈਂਕ ਯੂ ਬੀਵੀ, ਮੀਰਾ ਬਚਨ।”

ਦੱਸ ਦਈਏ ਕਿ ਹਾਲ ਹੀ ਬੀ ਪਰਾਕ ਦੀ ਫ਼ਿਲਮ ‘ਮੋਹ’ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ‘ਚ ਮਿਊਜ਼ਿਕ ਬੀ ਪਰਾਕ ਦਾ ਹੈ। ਇਸ ਦੇ ਨਾਲ ਜ਼ਿਆਦਾਤਰ ਗੀਤ ਵੀ ਖ਼ੁਦ ਬੀ ਪਰਾਕ ਨੇ ਹੀ ਗਾਏ ਹਨ।   

ਦੱਸਣਯੋਗ ਹੈ ਕਿ ਹਾਲ ਹੀ ਬੀ ਪਰਾਕ ਨੇ ਫ਼ਿਲਮ ਫ਼ੇਅਰ ਐਵਾਰਡ ਜਿੱਤਿਆ ਹੈ। ਇਸ ਦੇ ਨਾਲ ਹੀ ਉਹ ‘ਮੋਹ’ ਫ਼ਿਲਮ ਗੀਤਾਂ ਲਈ ਖੂਬ ਵਾਹ ਵਾਹੀ ਖੱਟ ਰਹੇ ਹਨ। ਹੁਣ ਬੀ ਪਰਾਕ ਇੱਕ ਵਾਰ ਫ਼ਿਰ ਤੋਂ ਸੁਰਖੀਆਂ ਵਿਚ ਆ ਗਏ ਹਨ। ਇਸ ਦਾ ਕਾਰਨ ਹੈ ਉਨ੍ਹਾਂ ਦੀ ਸੋਸ਼ਲ ਮੀਡੀਆ ਪੋਸਟ। ਦਰਅਸਲ, ਹਾਲ ਹੀ ਵਿਚ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਪੜ੍ਹ ਕੇ ਉਨ੍ਹਾਂ ਦੇ ਫੈਨਜ਼ ਦੇ ਮਨਾਂ ਵਿਚ ਲੱਖਾਂ ਸਵਾਲ ਖੜ੍ਹੇ ਹੋ ਰਹੇ ਹਨ।  ਬੀ ਪਰਾਕ ਨੇ ਕਈ ਫ਼ਿਲਮਾਂ ਦੇ ਗੀਤਾਂ ਨੂੰ ਆਪਣੀ ਅਵਾਜ਼ ਅਤੇ ਸੰਗੀਤ ਦਿੱਤਾ ਹੈ। 

Add a Comment

Your email address will not be published. Required fields are marked *