‘ਬੋਲ ਰਾਧਾ ਬੋਲ’ ਦੇ ਨਿਰਮਾਤਾ ਨਿਤਿਨ ਮਨਮੋਹਨ ਦਾ ਦੇਹਾਂਤ
![](http://mehakewattan.com/wp-content/uploads/2022/12/2022_12largeimg_684013674.jpg)
ਮੁੰਬਈ:ਫਿਲਮ ‘ਬੋਲ ਰਾਧਾ ਬੋਲ’ ਅਤੇ ‘ਲਾਡਲਾ’ ਲਈ ਜਾਣੇ ਜਾਂਦੇ ਨਿਰਮਾਤਾ ਨਿਤਿਨ ਮਨਮੋਹਨ (62) ਦਾ ਅੱਜ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਸ ਦੀ ਧੀ ਪਰਾਚੀ ਨੇ ਇਹ ਜਾਣਕਾਰੀ ਦਿੱਤੀ ਹੈ। ਫਿਲਮ ਨਿਰਮਾਤਾ ਤਿੰਨ ਦਸੰਬਰ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਮਗਰੋਂ ਉਹ ਨਵੀਂ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਉਨ੍ਹਾਂ ਦੀ ਬੇਟੀ ਨੇ ਦੱਸਿਆ ਕਿ ਉਸ ਦੇ ਪਿਤਾ ਕਈ ਬਿਮਾਰੀਆਂ ਨਾਲ ਜੂਝ ਰਹੇ ਸਨ ਅਤੇ ਅੱਜ ਕਰੀਬ ਸਵੇਰੇ 10 ਵਜੇ ਮਿਰਗੀ ਦੇ ਦੌਰੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਰਾਚੀ ਨੇ ਦੱਸਿਆ ਕਿ ਉਨ੍ਹਾਂ ਨੂੰ ਤਿੰਨ ਦਸੰਬਰ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਦੋਂ ਤੋਂ ਹੀ ਉਹ ਵੈਂਟੀਲੇਟਰ ’ਤੇ ਸਨ। ਉਸ ਨੇ ਦੱਸਿਆ ਕਿ ਦਿਮਾਗ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਆਕਸੀਜਨ ਅਤੇ ਖੂਨ ਦੀ ਸਪਲਾਈ ਨਾ ਹੋਣ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਅੱਜ ਸਵੇਰੇ ਕਰੀਬ 10 ਵਜੇ ਮਿਰਗੀ ਦੇ ਦੌਰੇ ਕਾਰਨ ਉਹ ਸਾਡਾ ਸਾਥ ਛੱਡ ਗਏ। ਨਿਤਿਨ ਮਨਮੋਹਨ ਮਰਹੂਮ ਅਦਾਕਾਰ ਮਨਮੋਹਨ ਦੇ ਪੁੱਤਰ ਸਨ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਤੇ ਬੇਟੀ ਹੈ।