ਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਟੇਕਿਆ ਮੱਥਾ
December 21, 2023
ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਅੱਜ ਤੜਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਰਣਜੀਤ ਬਾਵਾ ਨੂੰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਦੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਣਜੀਤ ਬਾਵਾ ਦਾ ਨਵਾਂ ਗੀਤ ‘ਦੇਗ ਤੇਗ ਫਤਿਹ’ ਵੀ ਅੱਜ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ ਜਿਥੇ ਰਣਜੀਤ ਬਾਵਾ ਨੇ ਆਵਾਜ਼ ਦਿੱਤੀ ਹੈ, ਉਥੇ ਇਸ ਦੇ ਬੋਲ ਲਵਲੀ ਨੂਰ ਵਲੋਂ ਲਿਖੇ ਗਏ ਹਨ ਤੇ ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ।
ਇਸ ਗੀਤ ਦਾ ਪੋਸਟਰ ਸਾਂਝਾ ਕਰਦਿਆਂ ਰਣਜੀਤ ਬਾਵਾ ਨੇ ਕੈਪਸ਼ਨ ’ਚ ਲਿਖਿਆ, ‘‘ਠੰਡੇ ਬੁਰਜ ਤੇ ਹੌਸਲੇ ਨੇ ਤੱਤੇ ਵੀਰ ਜੀ, ਚਾਰ ਅਸੀਂ, ਦਾਦਾ, ਦਾਦੀ, ਪਿਤਾ ਮਾਛੀਵਾੜੇ, ਖ਼ਾਲਸੇ ਤੋਂ ਵਾਰਨੇ ਆ ਸੱਤੇ ਵੀਰ ਜੀ।’’

