ਸ਼ਾਹਰੁਖ ਖ਼ਾਨ ਦੀ ‘ਜਵਾਨ’ ਦਾ ‘ਨਾਟ ਰਮਈਆ ਵਸਤਾਵਈਆ’ ਗਾਣਾ ਰਿਲੀਜ਼

ਮੁੰਬਈ – ਹਾਲ ਹੀ ’ਚ #AskSRK ਸੈਸ਼ਨ ਦੌਰਾਨ ਸ਼ਾਹਰੁਖ ਖ਼ਾਨ ਨੇ ਫ਼ਿਲਮ ‘ਜਵਾਨ’ ਦੇ ਗੀਤ ‘ਨਾਟ ਰਮਈਆ ਵਸਤਾਵਈਆ’ ਦੀ ਝਲਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਇਸ ਤੋਂ ਬਾਅਦ ਗੀਤ ਦੀ ਉਮੀਦ ਨੂੰ ਵਧਾਉਂਦਿਆਂ ਨਿਰਮਾਤਾਵਾਂ ਨੇ ਟੀਜ਼ਰ ਰਾਹੀਂ ਫ਼ਿਲਮ ਦੇ ਤੀਜੇ ਗੀਤ ਦੀਆਂ ਵਾਧੂ ਝਲਕੀਆਂ ਜਾਰੀ ਕੀਤੀਆਂ, ਜਿਸ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਹੁਣ ਦਰਸ਼ਕਾਂ ਦਾ ਇੰਤਜ਼ਾਰ ਆਖ਼ਰਕਾਰ ਖ਼ਤਮ ਹੋ ਗਿਆ ਹੈ ਕਿਉਂਕਿ ਗੀਤ ‘ਨਾਟ ਰਮਈਆ ਵਸਤਾਵਈਆ’ ਰਿਲੀਜ਼ ਹੋ ਗਿਆ ਹੈ। ਸ਼ਾਹਰੁਖ ਦੇ ਜਾਦੂਈ ਆਕਰਸ਼ਣ ਤੇ ਜ਼ੋਰਦਾਰ ਐਨਰਜੀ ਨੇ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਗੀਤ ਨੂੰ ਤਿੰਨ ਵੱਖ-ਵੱਖ ਭਾਸ਼ਾਵਾਂ ’ਚ ਰਿਲੀਜ਼ ਕੀਤਾ ਗਿਆ ਹੈ। ‘ਨਾਟ ਰਮਈਆ ਵਸਤਾਵਈਆ’ ਦਾ ਹਿੰਦੀ ਐਡੀਸ਼ਨ ਅਨਿਰੁਧ ਰਵੀਚੰਦਰ ਵਲੋਂ ਤਿਆਰ ਕੀਤਾ ਗਿਆ ਹੈ ਤੇ ਬੋਲ ਕੁਮਾਰ ਵਲੋਂ ਲਿਖੇ ਗਏ ਹਨ।

ਵੈਭਵੀ ਮਰਚੈਂਟ ਵਲੋਂ ਕੋਰੀਓਗ੍ਰਾਫ਼ ਕੀਤਾ ਗਿਆ ਪਾਰਟੀ ਨੰਬਰ ’ਚ ਸ਼੍ਰੀਰਾਮ ਚੰਦਰ, ਰਕਸ਼ਿਤਾ ਸੁਰੇਸ਼ ਤੇ ਅਨਿਰੁਧ ਰਵੀਚੰਦਰ ਦੀਆਂ ਆਵਾਜ਼ਾਂ ਹਨ। ‘ਜਵਾਨ’ ਨੂੰ ਐਟਲੀ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ, ਗੌਰੀ ਖ਼ਾਨ ਵਲੋਂ ਨਿਰਮਿਤ ਹੈ ਤੇ ਗੌਰਵ ਵਰਮਾ ਵਲੋਂ ਸਹਿ-ਨਿਰਮਾਣ ਤੇ ਰੈੱਡ ਚਿੱਲੀਜ਼ ਐਂਟਰਟੇਨਮੈਂਟ ਦੀ ਪੇਸ਼ਕਾਰੀ ਹੈ। ‘ਜਵਾਨ’ ਫ਼ਿਲਮ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ 7 ਸਤੰਬਰ, 2023 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *