ਜਬਰਨ ਗਰਭਪਾਤ ਕਰਵਾਉਣ ਦੇ ਦੋਸ਼ ‘ਚ ਦੋ ਮਹਿਲਾ ਡਾਕਟਰ ਸਣੇ 6 ਖ਼ਿਲਾਫ਼ ਮਾਮਲਾ ਦਰਜ

ਫਗਵਾੜਾ/ਨਕੋਦਰ- ਨਕੋਦਰ ਸਦਰ ਪੁਲਸ ਨੇ ਇਕ ਔਰਤ ਦੀ ਇਜਾਜ਼ਤ ਤੋਂ ਬਿਨਾਂ ਜਬਰੀ ਗਰਭਪਾਤ ਕਰਵਾਉਣ ਦੇ ਦੋਸ਼ ਵਿੱਚ ਦੋ ਅਣਪਛਾਤੀ ਮਹਿਲਾ ਡਾਕਟਰ, ਦੋ ਔਰਤਾਂ ਅਤੇ ਦੋ ਪੁਰਸ਼ਾਂ ਸਮੇਤ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ (ਆਈ. ਓ) ਇੰਸਪੈਕਟਰ ਸੀਮਾ ਨੇ ਦੱਸਿਆ ਕਿ ਦੋ ਅਣਪਛਾਤੇ ਡਾਕਟਰ ਭਾਟੀਆ ਨਰਸਿੰਗ ਹੋਮ, ਮਜੀਠਾ ਰੋਡ, ਅੰਮ੍ਰਿਤਸਰ ਵਿਚ ਤਾਇਨਾਤ ਸਨ। ਚਾਰ ਹੋਰ ਸ਼ੱਕੀਆਂ ਦੀ ਪਛਾਣ ਰਜਨੀ ਵਾਸੀ ਲੱਧੜ ਪਿੰਡ, ਸ਼ਿੰਦੀ ਵਾਸੀ ਫਗਵਾੜਾ ਦੇ ਚਾਚੋਕੀ ਪਿੰਡ, ਵਿੱਕੀ ਵਾਸੀ ਪਿੰਡ ਲੱਧੜ ਅਤੇ ਉਸ ਦੇ ਭਰਾ ਚੰਦਰ ਪ੍ਰਭਾ ਵਜੋਂ ਹੋਈ ਹੈ। ਔਰਤ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਸ਼ੱਕੀ ਵਿਅਕਤੀਆਂ ਨੇ 6 ਦਸੰਬਰ ਨੂੰ ਅੰਮ੍ਰਿਤਸਰ ਦੇ ਇਕ ਨਰਸਿੰਗ ਹੋਮ ਵਿੱਚ ਉਸ ਦੀ ਇਜਾਜ਼ਤ ਤੋਂ ਬਿਨਾਂ ਜ਼ਬਰਦਸਤੀ ਗਰਭਪਾਤ ਕਰਵਾ ਦਿੱਤਾ ਸੀ। 

ਜਾਂਚ ਅਧਿਕਾਰੀ ਨੇ ਕਿਹਾ ਕਿ ਭਾਰਤੀ ਸਜ਼ਾ ਜ਼ਾਬਤਾ (ਆਈ. ਪੀ. ਸੀ) ਦੀ ਧਾਰਾ 315 (ਬੱਚੇ ਨੂੰ ਜ਼ਿੰਦਾ ਪੈਦਾ ਹੋਣ ਤੋਂ ਰੋਕਣ ਦੇ ਇਰਾਦੇ ਨਾਲ ਕੀਤੀ ਗਈ ਕਾਰਵਾਈ ਜਾਂ ਉਸ ਨੂੰ ਜਨਮ ਤੋਂ ਬਾਅਦ ਮਰਨ ਦੇ ਇਰਾਦੇ ਨਾਲ ਕੀਤਾ ਗਿਆ ਕੰਮ) ਅਤੇ 34 (ਸਾਂਝੀ ਇਰਾਦੇ ਨਾਲ ਅਪਰਾਧ ਕਰਨਾ) ਦੇ ਤਹਿਤ ਜ਼ੀਰੋ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਨੂੰ ਅਗਲੇਰੀ ਜਾਂਚ ਲਈ ਪੁਲਸ ਕਮਿਸ਼ਨਰ ਅੰਮ੍ਰਿਤਸਰ ਨੂੰ ਭੇਜ ਦਿੱਤਾ ਗਿਆ ਹੈ।

Add a Comment

Your email address will not be published. Required fields are marked *