ਮਿਊਜ਼ਿਕ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਗਾਇਕ ਦੀ ਸੜਕ ਹਾਦਸੇ ‘ਚ ਹੋਈ ਮੌਤ
April 11, 2023
![](http://mehakewattan.com/wp-content/uploads/2023/04/2023_4image_02_10_326808841960-ll.jpg)
ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉੱਭਰਦੇ ਪੰਜਾਬੀ ਗਾਇਕ ਆਰ ਸੁਖਰਾਜ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਸੋਮਵਾਰ ਨੂੰ ਮੋਹਾਲੀ ਵਿਚ ਆਰ ਸੁਖਰਾਜ ਦਾ ਭਿਆਨਕ ਸੜਕ ਹਾਦਸਾ ਹੋਇਆ। ਇਸ ਹਾਦਸੇ ਕਾਰਨ ਪੰਜਾਬੀ ਗਾਇਕ ਦੀ ਮੌਤ ਹੋ ਗਈ। ਇਸ ਖ਼ਬਰ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਅਦਾਕਾਰ ਅਤੇ ਨਿਰਦੇਸ਼ਕ ਸੁਖਦੇਵ ਲੱਦੜ ਨੇ ਆਰ ਸੁਖਰਾਜ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਰਾਜ ਯਕੀਨ ਨਹੀ ਹੋ ਰਿਹਾ ਤੂੰ ਵੀ ਚਲਾ ਗਿਆ ਯਾਰ ਸਦਾ ਲਈ, ਕਿਸੇ ਮਾਂ ਦੇ ਪੁੱਤ ਨੂੰ ਜ਼ਿੰਦਗੀ ਦੇ ਕੇ ਆਪ ਸੜਕ ਹਾਦਸੇ ‘ਚ ਮੌਤ ਦੀ ਖ਼ਬਰ ਬਣ ਗਿਆ। ਰੱਬਾ ਤੂੰ ਕਿਉਂ ਖੋਹ ਲੈਨਾਂ ਮਾਵਾਂ ਦੇ ਪੁੱਤ, ਆਖਰ ਕਦੋਂ ਖਹਿੜਾ ਛੁੱਟੂ ਗੈਰਕੁਦਰਤੀ ਮੌਤਾਂ, ਹਾਦਸਿਆਂ ਤੋਂ।”