ਵਿਆਹ ਸਮਾਗਮ ‘ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ

ਟਾਂਡਾ ਉੜਮੁੜ- ਟਾਂਡਾ ਵਿਖੇ ਵਿਆਹ ਸਮਾਗਮ ਵਿਚ ਜਾ ਰਹੇ ਇਕ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਉਕਤ ਪਰਿਵਾਰ ਟਾਂਡਾ ਤੋਂ ਮੁਕੇਰੀਆਂ ਜਾ ਰਿਹਾ ਸੀ ਕਿ ਜਲੰਧਰ-ਪਠਾਨਕੋਟ ਹਾਈਵੇਅ ਨੇੜੇ ਪਿੰਡ ਮੂਨਕਾਂ ਕੋਲ ਕਾਰ ਵਿਚ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ। ਇਸ ਹਾਦਸੇ ਵਿਚ ਦੋ ਬੱਚਿਆਂ ਸਮੇਤ 7 ਵਿਅਕਤੀ ਜ਼ਖ਼ਮੀ ਹੋ ਗਏ। ਮੌਕੇ ‘ਤੇ ਜ਼ਖ਼ਮੀਆਂ ਨੂੰ ਟਾਂਡਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਇਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ।

ਜ਼ਖ਼ਮੀਆਂ ਵਿਚ ਇੰਦਰਜੀਤ ਸਿੰਘ, ਉਨ੍ਹਾਂ ਦੀ ਪਤਨੀ ਰਾਜਦੀਪ ਕੌਰ,  ਬੱਚੇ ਅਭੀਨੀਤ ਕੌਰ ਅਤੇ ਧਰਮਜੋਤ, ਹਰਪ੍ਰੀਤ ਕੌਰ ਕਮਲਜੀਤ ਸਿੰਘ, ਰਮਨਦੀਪ ਸਿੰਘ ਸ਼ਾਮਲ ਹਨ। ਇਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ ਉਤੇ ਪਹੁੰਚੀ ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। 

Add a Comment

Your email address will not be published. Required fields are marked *