ਅਲੀਜੇਹ ਫ਼ਿਲਮ ‘ਫਰਰੇ’ ’ਚ ਪ੍ਰੋਮਿਸਿੰਗ ਪ੍ਰਫਾਰਮੈਂਸ ਨਾਲ ਹੋਣਹਾਰ ਨਿਊ ਕਮਰ ਬਣ ਕੇ ਉੱਭਰੀ
![](http://mehakewattan.com/wp-content/uploads/2023/12/2023_11image_17_29_098434272alizehagnihotri-ll.jpg)
ਮੁੰਬਈ – ਅਦਾਕਾਰਾ ਅਲੀਜੇਹ ਦੀ ਫ਼ਿਲਮ ‘ਫਰਰੇ’ ਨੂੰ ਕਾਫ਼ੀ ਤਾਰੀਫ਼ ਮਿਲ ਰਹੀ ਹੈ। ਉਸ ਦੀ ਅਦਾਕਾਰੀ ਨੂੰ ਦੇਖ ਕੇ ਹਰ ਕੋਈ ਮੰਨਦਾ ਹੈ ਕਿ ਉਹ ਇਕ ਅਨੁਭਵੀ ਕਲਾਕਾਰ ਹੈ। ਉਸ ਦੀ ਅਦਾਕਾਰੀ ਨੂੰ ਦੇਖ ਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਉਸ ਦੀ ਪਹਿਲੀ ਫ਼ਿਲਮ ਹੈ। ਉਹ ਆਪਣੇ ਦਮਦਾਰ ਪ੍ਰਦਰਸ਼ਨ ਰਾਹੀਂ ਸਾਰਿਆਂ ਦੀਆਂ ਉਮੀਦਾਂ ’ਤੇ ਖਰੀ ਉਤਰੀ ਹੈ। ਅਲੀਜੇਹ ਦੇ ਡੈਬਿਊ ਨੇ ਯਕੀਨੀ ਤੌਰ ’ਤੇ ਦਰਸ਼ਕਾਂ ਤੇ ਆਲੋਚਕਾਂ ਨੂੰ ਹੈਰਾਨ ਕਰ ਦਿੱਤਾ ਹੈ, ਜੋ ਉਸ ਦੇ ਪ੍ਰਦਰਸ਼ਨ ਨੂੰ ਪਿਆਰ ਕਰ ਰਹੇ ਹਨ।
ਆਮ ਤੌਰ ’ਤੇ ਅਦਾਕਾਰਾਂ ਗਲੈਮਰੈੱਸ ਭੂਮਿਕਾਵਾਂ ਦੀ ਚੋਣ ਕਰਦੀਆਂ ਹਨ ਪਰ ਅਲੀਜੇਹ ਨੇ ਕੋਈ ਰੂੜ੍ਹੀਵਾਦੀ ਕਿਰਦਾਰ ਨਹੀਂ ਚੁਣਿਆ, ਸਗੋਂ ਇਕ ਚੁਣੌਤੀਪੂਰਨ ਕਿਰਦਾਰ ਚੁਣਿਆ, ਜਿਸ ਨੂੰ ਪਸੰਦ ਕਰਨਾ ਆਸਾਨ ਨਹੀਂ ਸੀ ਤੇ ਉਹ ਇਮਤਿਹਾਨ ’ਤੇ ਖਰੀ ਹੋਈ। ਲੋਕ ਮੰਨਦੇ ਹਨ ਕਿ ਉਹ ਆਪਣੇ ਹਾਵ-ਭਾਵ ਤੇ ਅੱਖਾਂ ਨਾਲ ਵੀ ਕਮਾਲ ਦੀ ਅਦਾਕਾਰੀ ਕਰਦੀ ਹੈ। ‘ਫਰਰੇ’ ਨੇ ਆਪਣੀ ਕਹਾਣੀ ਤੇ ਦਮਦਾਰ ਪ੍ਰਦਰਸ਼ਨ ਦੇ ਦਮ ’ਤੇ ਇਸ ਇਮਤਿਹਾਨ ਨੂੰ ਪਾਸ ਕੀਤਾ ਹੈ ਤੇ ਇਸ ਦਾ ਮੁੱਖ ਆਕਰਸ਼ਣ ਅਲੀਜੇਹ ਰਹੀ ਹੈ, ਜਿਸ ਨੇ ਆਪਣੇ ਆਤਮ ਵਿਸ਼ਵਾਸ ਨਾਲ ਇਸ ਫ਼ਿਲਮ ਰਾਹੀਂ ਦਰਸ਼ਕਾਂ ਦੇ ਦਿਲਾਂ ’ਤੇ ਅਮਿੱਟ ਛਾਪ ਛੱਡੀ ਹੈ।