ਪੰਜਾਬੀ ਫ਼ਿਲਮ ‘ਜੀ ਵੇ ਸੋਹਣਿਆ ਜੀ’ ਦਾ ਪਹਿਲਾ ਟਾਈਟਲ ਟਰੈਕ ਰਿਲੀਜ਼

ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫ਼ਿਲਮ ‘ਜੀ ਵੇ ਸੋਹਣਿਆ ਜੀ’ ਦਾ ਟਾਈਟਲ ਟਰੈਕ ਰਿਲੀਜ਼ ਹੋ ਗਿਆ ਹੈ, ਜੋ ਆਤਿਫ਼ ਅਸਲਮ ਦੁਆਰਾ ਗਾਇਆ ਗਿਆ ਹੈ। ਇਸ ਗੀਤ ਨੂੰ ਯੂ&ਆਈ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲਾਂ ਨੇ ਹਰ ਇੱਕ ਦੀ ਰੂਹ ਖੁਸ਼ ਕਰ ਦਿੱਤੀ ਹੈ। ਇਸ ‘ਚ ਪਿਆਰ ਦੀ ਇੱਕ ਨਵੀਂ ਦਾਸਤਾਨ ਸੁਣਾਈ ਹੈ। ਇਹ ਸਿਰਫ਼ ਇੱਕ ਗੀਤ ਨਹੀਂ ਹੈ, ਇਹ ਇੱਕ ਭਾਵਨਾਵਾਂ ਦਾ ਰੋਲਰ ਕੋਸਟਰ ਹੈ, ਜਿਸ ‘ਚ ਮਿਹਰ ਤੇ ਅਲੀ ਦੀ ਪਿਆਰ ਦੀ ਕਹਾਣੀ ਤੇ ਜ਼ਜ਼ਬਾਤ ਪੇਸ਼ ਕਰਦੀ ਹੈ। 

ਦੱਸ ਦਈਏ ਕਿ ਇਹ ਟਾਈਟਲ ਟਰੈਕ ਹਰ ਇੱਕ ਦਿਲ ਦੀ ਆਵਾਜ਼ ਬਣਨ ਜਾ ਰਿਹਾ ਹੈ। ਇਹ ਫ਼ਿਲਮ ਥਾਪਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਅਤੇ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਅਤੇ ਡਾ. ਪ੍ਰਭਜੋਤ ਸਿੱਧੂ ਦੁਆਰਾ ਨਿਰਮਿਤ ਹੈ, ਜਿਸ ਨੂੰ ਸਰਲਾ ਰਾਣੀ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਇਹ ਫ਼ਿਲਮ ਯੂ&ਆਈ ਫ਼ਿਲਮ ਅਤੇ ਵੀ.ਐੱਚ. ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ, ਜਿਸ ਨੂੰ ਓਮਜੀ ਗਰੁੱਪ ਦੁਆਰਾ ਪੂਰੇ ਵਿਸ਼ਵ ‘ਚ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ‘ਜੀ ਵੇ ਸੋਹਣਿਆ ਜੀ’ 16 ਫਰਵਰੀ 2024 ਨੂੰ ਹੋਵੇਗੀ ਰਿਲੀਜ਼।

ਦੱਸਣਯੋਗ ਹੈ ਕਿ ‘ਜੀ ਵੇ ਸੋਹਣਿਆ ਜੀ’ ‘ਚ ਦਰਸ਼ਕ ਪਹਿਲੀ ਵਾਰ ਸਿਮੀ ਚਾਹਲ ਅਤੇ ਇਮਰਾਨ ਅੱਬਾਸ ਦੀ ਆਨ-ਸਕਰੀਨ ਕੈਮਿਸਟਰੀ ਦੇਖਣ ਨੂੰ ਮਿਲੇਗੀ। ਟਰੇਲਰ ਰੋਮਾਂਸ ਦੀ ਇੱਕ ਅਜਿਹੀ ਕਹਾਣੀ ਬਿਆਨ ਕਰੇਗੀ, ਜੋ ਜੋੜੀਆਂ ਨੂੰ ਪਿਆਰ ਕਰਨ ਦਾ ਇੱਕ ਨਵਾਂ ਰਾਹ ਦੇਣਗੇ। ਫ਼ਿਲਮ ਦੀ ਕਹਾਣੀ ਇੱਕ ਮਿਊਜ਼ਿਕਲ ਲਵ-ਸਟੋਰੀ ਹੈ, ਜੋ ਪਿਆਰ ਦੇ ਨਾਲ-ਨਾਲ ਤਕਰਾਰ ਦੀ ਦਾਸਤਾਨ ਦਿੰਦਾ ਹੈ। ‘ਜੀ ਵੇ ਸੋਹਣਿਆ ਜੀ’ ਦਰਸ਼ਕਾਂ ਨੂੰ ਆਪਣੇ ਪਿਆਰ ਅਤੇ ਕਨੈਕਸ਼ਨ ਦੀ ਦਿਲੀ ਕਹਾਣੀ ਨਾਲ ਲੁਭਾਉਣ ਲਈ ਤਿਆਰ ਹੈ।

Add a Comment

Your email address will not be published. Required fields are marked *