ਬਾਲੀਵੁੱਡ ਦੇ ਪ੍ਰਸਿੱਧ ਫੈਸ਼ਨ ਡਿਜ਼ਾਈਨਰ ਦੀ ਹਾਲਤ ਨਾਜ਼ੁਕ

ਮੁੰਬਈ : ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਰੋਹਿਤ ਬਾਲ ਦੀ ਸਿਹਤ ਬਹੁਤ ਖ਼ਰਾਬ ਹੈ, ਜਿਸ ਕਾਰਨ ਉਹ ਐੱਨ. ਸੀ. ਆਰ. ਦੇ ਮੇਦਾਂਤਾ ਹਸਪਤਾਲ ਦੇ ਆਈ. ਸੀ. ਯੂ. ‘ਚ ਵੈਂਟੀਲੇਟਰ ‘ਤੇ ਹੈ। ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਰੋਹਿਤ ਬਲ ਦੀ ਹਾਲਤ ਗੰਭੀਰ ਹੈ। ਫੈਸ਼ਨ ਡਿਜ਼ਾਈਨਰ ਦੇ ਕਰੀਬੀ ਦੋਸਤ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ 3 ਦਿਨ ਪਹਿਲਾਂ ਮਾਡਲ ਸੂਰਜ ਧਾਲੀਆ ਹਸਪਤਾਲ ਲੈ ਕੇ ਗਏ ਸੀ। ਉਨ੍ਹਾਂ ਨੂੰ ਦਿਲ ਦੀ ਤਕਲੀਫ਼ ਸੀ ਅਤੇ ਉਹ ਬੇਹੋਸ਼ ਹੋ ਗਏ ਸਨ। ਜਦੋਂ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦਾ ਪੁਰਾਣਾ ਦੋਸਤ ਅਰਜੁਨ ਰਾਮਪਾਲ ਵੀ ਉਨ੍ਹਾਂ ਨੂੰ ਮਿਲਣ ਹਸਪਤਾਲ ਆਏ ਸਨ।

ਦੱਸ ਦੇਈਏ ਕਿ ਰੋਹਿਤ ਬਲ ਨੇ ਲਗਭਗ ਤਿੰਨ ਦਹਾਕਿਆਂ ਤੱਕ ਫੈਸ਼ਨ ਦੀ ਦੁਨੀਆ ‘ਤੇ ਰਾਜ ਕੀਤਾ ਹੈ। ਉਨ੍ਹਾਂ ਨੂੰ ਕਈ ਪੁਰਸਕਾਰ ਵੀ ਮਿਲੇ। ਉਨ੍ਹਾਂ ਨੂੰ 2001 ਅਤੇ 2004 ‘ਚ ਇੰਟਰਨੈਸ਼ਨਲ ਫੈਸ਼ਨ ਐਵਾਰਡਸ ਅਤੇ 2006 ‘ਚ ਇੰਡੀਅਨ ਫੈਸ਼ਨ ਐਵਾਰਡਸ ‘ਚ ‘ਡਿਜ਼ਾਈਨਰ ਆਫ ਦਿ ਈਅਰ’ ਵੀ ਚੁਣਿਆ ਗਿਆ ਸੀ। ਫਰਵਰੀ 2012 ‘ਚ ਉਨ੍ਹਾਂ ਨੂੰ ਲੈਕਮੇ ਫੈਸ਼ਨ ਵੀਕ ‘ਚ ਗ੍ਰੈਂਡ ਫਿਨਾਲੇ ਡਿਜ਼ਾਈਨਰ ਦਾ ਨਾਮ ਦਿੱਤਾ ਗਿਆ ਸੀ। ਉਨ੍ਹਾਂ ਨੇ ਅਮਿਤਾਭ ਬੱਚਨ ਤੋਂ ਲੈ ਕੇ ਕੰਗਨਾ ਅਤੇ ਈਸ਼ਾ ਗੁਪਤਾ ਤੱਕ ਦੇ ਕੱਪੜੇ ਡਿਜ਼ਾਈਨ ਕੀਤੇ ਹਨ।  

Add a Comment

Your email address will not be published. Required fields are marked *