ਲੜਕੀਆਂ ਨੂੰ ‘ਮਰਦਾਨੀ-3’ ਮਜ਼ਬੂਤ ਲੱਗਣੀ ਚਾਹੀਦੀ ਹੈ : ਰਾਣੀ ਮੁਖਰਜੀ

ਮੁੰਬਈ – ਅਦਾਕਾਰਾ ਰਾਣੀ ਮੁਖਰਜੀ ਨੇ ਖੁਲਾਸਾ ਕੀਤਾ ਹੈ ਕਿ ਵਾਈ. ਆਰ. ਐੱਫ. ਵਰਤਮਾਨ ’ਚ ‘ਮਰਦਾਨੀ 3’ ਦੀ ਕਹਾਣੀ ’ਤੇ ਵਿਚਾਰ ਕਰ ਰਹੀ ਹੈ। ਰਾਣੀ ਇਕੋ-ਇਕ ਅਭਿਨੇਤਰੀ ਹੈ, ਜਿਸ ਕੋਲ ਮਰਦਾਨੀ ਵਰਗੀ ਬਲਾਕਬਸਟਰ ਫ੍ਰੈਂਚਾਈਜ਼ੀ ਹੈ। ਉਹ ਇਸ ਫ੍ਰੈਂਚਾਈਜ਼ੀ ’ਚ ਦਲੇਰ ਤੇ ਨਿਡਰ ਮਹਿਲਾ ਪੁਲਸ ਸ਼ਿਵਾਨੀ ਸ਼ਿਵਾਜੀ ਰਾਏ ਦੀ ਭੂਮਿਕਾ ਨਿਭਾ ਰਹੀ ਹੈ। ਉਹ ਔਰਤਾਂ ਦਾ ਸ਼ਿਕਾਰ ਕਰਨ ਵਾਲੇ ਅਪਰਾਧੀਆਂ ਦਾ ਸਾਹਮਣਾ ਕਰਦੀ ਹੈ। 

ਰਾਣੀ ਨੇ ਖੁਲਾਸਾ ਕੀਤਾ, ‘‘ਮਰਦਾਨੀ 3 ਐਡਵਾਂਸ ਪੜਾਅ ’ਚ ਹੈ। ਇਕ ਵਾਰ ਵਾਈ.ਆਰ.ਐਫ. ਦੇ ਕੋਲ ਇਕ ਸ਼ਾਨਦਾਰ ਤੇ ਠੋਸ ਕਹਾਣੀ ਦਾ ਵਿਚਾਰ ਆ ਜਾਵੇ ਤਾਂ ‘ਮਰਦਾਨੀ 3’ ਸਕ੍ਰਿਪਟਿੰਗ ਪੜਾਅ ’ਚ ਆ ਜਾਵੇਗੀ। ਮੈਂ ਇਹ ਦੇਖਣ ਲਈ ਉਤਸ਼ਾਹਿਤ ਹਾਂ ਕਿ ‘ਮਰਦਾਨੀ 3’ ਕਿਵੇਂ ਬਣਦੀ ਹੈ। ਮੈਂ ਉਂਗਲਾਂ ਕ੍ਰਾਸ ਕਰ ਰਹੀ ਹਾਂ ਕਿਉਂਕਿ ਸ਼ਿਵਾਨੀ ਦਾ ਕਿਰਦਾਰ ਨਿਭਾਉਣਾ ਬਹੁਤ ਵਧੀਆ ਹੋਵੇਗਾ। 

ਰਾਣੀ ਦਾ ਕਹਿਣਾ ਹੈ ਕਿ ‘ਮਰਦਾਨੀ 3’ ਦੀ ਸਕ੍ਰਿਪਟ ਅਸਾਧਾਰਨ ਹੋਣੀ ਚਾਹੀਦੀ ਹੈ ਕਿਉਂਕਿ ਦਰਸ਼ਕਾਂ ਨੂੰ ਫ੍ਰੈਂਚਾਈਜ਼ੀ ਤੋਂ ਬਹੁਤ ਉਮੀਦਾਂ ਹਨ ਤੇ ਇਸ ਲਈ ਪੂਰੀ ਤਰ੍ਹਾਂ ਨਵੀਂ ਕਹਾਣੀ ਦੇਖਣ ਦੀ ਜ਼ਰੂਰਤ ਹੈ। ਉਹ ਅੱਗੇ ਕਹਿੰਦੀ ਹੈ, ‘ਕਹਾਣੀ ਅਜਿਹੀ ਹੋਣੀ ਚਾਹੀਦੀ ਹੈ ਕਿ ਲੋਕ ਇਸ ਨਾਲ ਜੁੜੇ ਹੋਏ ਮਹਿਸੂਸ ਕਰਨ ਤੇ ਲੜਕੀਆਂ ਨੂੰ ਇਹ ਮਜ਼ਬੂਤ ਲੱਗੇ। ਤੱਦ ਹੀ ਅਸੀਂ ‘ਮਰਦਾਨੀ 3’ ਕਰ ਸਕਦੇ ਹਾਂ।

Add a Comment

Your email address will not be published. Required fields are marked *