ਬੰਬੀਹਾ ਤੇ ਬਵਾਨਾ ਗੈਂਗ ਦੇ ਬਦਮਾਸ਼ਾਂ ਤੇ ਪੁਲਸ ਵਿਚਾਲੇ ਹੋਇਆ ਐਨਕਾਊਂਟਰ

ਨਵੀਂ ਦਿੱਲੀ – ਬੀਤੇ ਦਿਨੀਂ ਬਾਹਰੀ ਦਿੱਲੀ ‘ਚ ਬਵਾਨਾ ਅਤੇ ਬੰਬੀਹਾ ਗੈਂਗ ਦੇ ਬਦਮਾਸ਼ਾਂ ਅਤੇ ਪੁਲਸ ਵਿਚਾਲੇ ਐਨਕਾਊਂਟਰ ਹੋ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੁਲਸ ਨੇ ਦੱਸਿਆ ਕਿ ਨੀਰਜ ਬਵਾਨਾ ਅਤੇ ਬੰਬੀਹਾ ਗੈਂਗ ਦੇ 3 ਬਦਮਾਸ਼ਾਂ ਨੂੰ ਮੁਕਾਬਲੇ ਤੋਂ ਬਾਅਦ ਬਾਹਰੀ ਦਿੱਲੀ ਦੇ ਪਿੰਡ ਛਾਵਲਾ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਰਾਹੁਲ, ਅਮਨ ਦਹੀਆ ਅਤੇ ਜਸਬੀਰ ਵਜੋਂ ਹੋਈ ਹੈ। ਤਿੰਨਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਇਸ ਸਾਲ ਦੀ ਸ਼ੁਰੂਆਤ ’ਚ ਬਾਹਰੀ ਜ਼ਿਲੇ ਦੇ ਰਣਹੌਲਾ ਥਾਣੇ ’ਚ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਹੋਈ ਹੈ।

27 ਫਰਵਰੀ ਨੂੰ ਸ਼ਾਮ 4.30 ਵਜੇ ਇਕ ਵਿਅਕਤੀ ਆਪਣੇ ਚਚੇਰੇ ਭਰਾਵਾਂ ਨਾਲ ਆਪਣੇ ਦਫ਼ਤਰ ਵਿਚ ਬੈਠਾ ਸੀ, ਜਦੋਂ ਤਿੰਨ ਹਥਿਆਰਬੰਦ ਵਿਅਕਤੀ ਅੰਦਰ ਆਏ ਅਤੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨੋਂ ਮੁਲਜ਼ਮ ਹਰਿਆਣਾ ਅਤੇ ਦਿੱਲੀ ਵਿਚ ਕਤਲ, ਜਬਰੀ ਵਸੂਲੀ, ਕਤਲ ਦੀ ਕੋਸ਼ਿਸ਼, ਅਪਰਾਧਿਕ ਸਾਜ਼ਿਸ਼ ਅਤੇ ਅਸਲਾ ਐਕਟ ਦੇ ਮਾਮਲਿਆਂ ਵਿਚ ਲੋੜੀਂਦੇ ਸਨ।

Add a Comment

Your email address will not be published. Required fields are marked *