ਰਾਸ਼ਟਰਪਤੀ ਮੁਰਮੂ ਨੇ ਸੂਰੀਨਾਮ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤ

ਪਾਰਾਮਾਰਿਬੋ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੋਮਵਾਰ ਨੂੰ ਸੂਰੀਨਾਮ ਦੇ ਆਪਣੇ ਹਮਰੁਤਬਾ ਚੰਦਰੀਕਾਪ੍ਰਸਾਦ ਸੰਤੋਖੀ ਨਾਲ ਮੁਲਾਕਾਤ ਕੀਤੀ ਤੇ ਰੱਖਿਆ, ਖੇਤੀ, ਖੇਤੀਬਾੜੀ, ਸੂਚਨਾ-ਤਕਨਾਲੋਜੀ ਅਤੇ ਸਮਰੱਥਾ ਨਿਰਮਾਣ ਸਮੇਤ ਕਈ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਡੂੰਘਾ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਇਸ ਦੌਰਾਨ ਦੋਵਾਂ ਧਿਰਾਂ ਨੇ ਸਿਹਤ ਅਤੇ ਖੇਤੀਬਾੜੀ ਸਮੇਤ ਵੱਖ-ਵੱਖ ਖੇਤਰਾਂ ਵਿਚ ਚਾਰ ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਪਿਛਲੇ ਸਾਲ ਜੁਲਾਈ ‘ਚ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਤਿੰਨ ਦਿਨਾਂ ਰਾਜਸੀ ਦੌਰੇ ‘ਤੇ ਐਤਵਾਰ ਨੂੰ ਸੂਰੀਨਾਮ ਪਹੁੰਚੇ ਮੁਰਮੂ ਦਾ ਇੱਥੇ ਰਾਸ਼ਟਰਪਤੀ ਭਵਨ ‘ਚ ਨਿੱਘਾ ਸਵਾਗਤ ਕੀਤਾ ਗਿਆ। 

ਰਾਸ਼ਟਰਪਤੀ ਮੁਰਮੂ ਨੇ ਸੰਤੋਖੀ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ। ਰਾਸ਼ਟਰਪਤੀ ਦਫ਼ਤਰ ਨੇ ਟਵੀਟ ਕੀਤਾ, “ਦੋਵਾਂ ਰਾਸ਼ਟਰਪਤੀਆਂ ਨੇ ਭਾਰਤ-ਸੂਰੀਨਾਮ ਸਬੰਧਾਂ ਨੂੰ ਡੂੰਘਾ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ ਅਤੇ ਰੱਖਿਆ, ਖੇਤੀਬਾੜੀ, ਆਈ.ਟੀ. ਅਤੇ ਸਮਰੱਥਾ ਨਿਰਮਾਣ ਸਮੇਤ ਕਈ ਖੇਤਰਾਂ ‘ਤੇ ਵਿਆਪਕ ਚਰਚਾ ਕੀਤੀ।” ਇਸ ਮੌਕੇ ਸੂਰੀਨਾਮ ਵਿਚ ਭਾਰਤੀਆਂ ਦੀ ਆਮਦ ਦੀ 150ਵੀਂ ਵਰ੍ਹੇਗੰਢ ਦੀ ਯਾਦ ਵਿਚ ਡਾਕ ਟਿਕਟਾਂ ਦੇ ਵਿਸ਼ੇਸ਼ ਕਵਰ ਭੇਟ ਕੀਤੇ ਗਏ।” ਰਾਸ਼ਟਰਪਤੀ ਮੁਰਮੂ ਅਤੇ ਰਾਸ਼ਟਰਪਤੀ ਸੰਤੋਖੀ ਨੇ ਵੀ ਇਕ ਸਮਾਗਮ ਵਿਚ ਸ਼ਿਰਕਤ ਕੀਤੀ ਜੋ ਦੱਖਣੀ ਅਮਰੀਕੀ ਦੇਸ਼ ਵਿਚ ਭਾਰਤੀਆਂ ਦੇ ਪਹਿਲੇ ਸਮੂਹ ਦੀ ਆਮਦ ‘ਤੇ ਅਧਾਰਤ ਸੀ। ਜ਼ਿਕਰਯੋਗ ਹੈ ਕਿ 452 ਭਾਰਤੀ ਮਜ਼ਦੂਰਾਂ ਨੂੰ ਲੈ ਕੇ ਪਹਿਲਾ ਜਹਾਜ਼ 5 ਜੂਨ 1873 ਨੂੰ ਸੂਰੀਨਾਮ ਦੀ ਰਾਜਧਾਨੀ ਪੈਰਾਮਾਰੀਬੋ ਪਹੁੰਚਿਆ ਸੀ। ਇਸ ਜਹਾਜ਼ ਵਿਚ ਸਵਾਰ ਜ਼ਿਆਦਾਤਰ ਮਜ਼ਦੂਰ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਸਨ। 

Add a Comment

Your email address will not be published. Required fields are marked *