ਉਰਫ਼ੀ ਜਾਵੇਦ ਨੂੰ ‘ਗ੍ਰਿਫ਼ਤਾਰ’ ਕਰਨ ਵਾਲੀ ‘ਇੰਸਪੈਕਟਰ’ ‘ਤੇ ਦਰਜ ਹੋਈ FIR

ਮੁੰਬਈ : ਸੋਸ਼ਲ ਮੀਡੀਆ ‘ਇਨਫਲੂਐਂਸਰ’ ਉਰਫ਼ੀ ਜਾਵੇਦ ਦੇ ਖ਼ਿਲਾਫ਼ ਸ਼ੁੱਕਰਵਾਰ ਨੂੰ ਫਰਜ਼ੀ ਗ੍ਰਿਫ਼ਤਾਰੀ ਦੀ ਵੀਡੀਓ ਜ਼ਰੀਏ ਮੁੰਬਈ ਪੁਲਸ ਦਾ ਅਕਸ ਖ਼ਰਾਬ ਕਰਨ ਲਈ ਮਾਮਲਾ ਦਰਜ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਰਫੀ, ਜੋ ਅਕਸਰ ਆਪਣੇ ਫੈਸ਼ਨ ਵਿਕਲਪਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੀ ਹੈ, ਅਤੇ ਉਸ ਦੇ ਸਾਥੀਆਂ ਨੇ ਇਕ “ਰੇਡ” ਮਾਰਨ ਦਾ ਡਰਾਮਾ ਕੀਤਾ ਜਿਸ ਵਿਚ ਕੁਝ ਲੋਕਾਂ ਨੂੰ ਪੁਲਸ ਅਫ਼ਸਰਾਂ ਵਜੋਂ ਪੇਸ਼ ਕੀਤਾ ਅਤੇ ਛੋਟੇ ਕੱਪੜੇ ਪਹਿਨਣ ਲਈ ਉਰਫੀ ਦੇ ਖਿਲਾਫ ‘ਕਾਰਵਾਈ’ ਕੀਤੀ। ਇਸ ਦੀ ਇਕ ਰੀਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜਿਸ ਨੂੰ ਪੁਲਸ ਨੇ ਅਪਮਾਨਜਨਕ ਮੰਨਿਆ। 

ਉਰਫ਼ੀ ਦੀ ਕਥਿਤ ਗ੍ਰਿਫ਼ਤਾਰੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ, ਮੁੰਬਈ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਕਿਹਾ, “ਮੁੰਬਈ ਪੁਲਿਸ ਵੱਲੋਂ ਕਥਿਤ ਤੌਰ ‘ਤੇ ਇਕ ਔਰਤ ਨੂੰ ਅਸ਼ਲੀਲਤਾ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਦਾ ਵਾਇਰਲ ਵੀਡੀਓ ਸੱਚ ਨਹੀਂ ਹੈ – ਪ੍ਰਤੀਕ ਚਿੰਨ੍ਹ ਅਤੇ ਵਰਦੀ ਦੀ ਦੁਰਵਰਤੋਂ ਕੀਤੀ ਗਈ ਹੈ। ਕੋਈ ਵੀ ਸਸਤੀ ਪ੍ਰਸਿੱਧੀ ਹਾਸਲ ਕਰਨ ਲਈ ਕਾਨੂੰਨ ਦੀ ਉਲੰਘਣਾ ਨਹੀਂ ਕਰ ਸਕਦਾ ਹੈ। ਓਸ਼ੀਵਾਰਾ ਪੁਲਸ ਸਟੇਸ਼ਨ ਵਿਚ ਗੁੰਮਰਾਹਕੁੰਨ ਵੀਡੀਓ ਵਿਚ ਸ਼ਾਮਲ ਲੋਕਾਂ ਦੇ ਖਿਲਾਫ ਇਕ ਕੇਸ ਦਰਜ ਕੀਤਾ ਗਿਆ ਹੈ। ਆਈ.ਪੀ.ਸੀ ਦੀਆਂ ਧਾਰਾਵਾਂ 171, 419, 500 ਅਤੇ 34 ਦੇ ਤਹਿਤ ਇਕ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ, ਅੱਗੇ ਦੀ ਜਾਂਚ ਚੱਲ ਰਹੀ ਹੈ। ਜਾਅਲੀ ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਾਹਨ ਵੀ ਜ਼ਬਤ ਕਰ ਲਿਆ ਗਿਆ ਹੈ।”

ਧਾਰਾ 171 ‘ਧੋਖਾਧੜੀ ਦੇ ਇਰਾਦੇ ਨਾਲ ਜਨਤਕ ਸੇਵਕ ਦੁਆਰਾ ਦਾ ਪਹਿਰਾਵਾ ਪਾਉਣ’ ਨਾਲ ਸੰਬੰਧਿਤ ਹੈ, ਜਦੋਂ ਕਿ ਧਾਰਾ 419 ਕਿਸੇ ਹੋਰ ਦੀ ਨਕਲ ਕਰਨ ਨਾਲ ਸਬੰਧਿਤ ਹੈ। ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਉਰਫੀ ਦੁਆਰਾ ਬਣਾਈ ਗਈ ਪ੍ਰਮੋਸ਼ਨਲ ਰੀਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਅਤੇ ਇਕ ਗਲਤ ਸੰਦੇਸ਼ ਦਿੱਤਾ ਕਿ ਪੁਲਸ ਵਿਭਾਗ ਛੋਟੇ ਕੱਪੜੇ ਪਹਿਨਣ ਵਾਲੇ ਲੋਕਾਂ ਦੇ ਖ਼ਿਲਾਫ਼ ਹੈ। ਉਰਫੀ, ਦੋ ਹੋਰ ਮਹਿਲਾ ਕਾਂਸਟੇਬਲ ਅਤੇ ਪੁਲਸ ਅਧਿਕਾਰੀ ਵਜੋਂ ਪੇਸ਼ ਕਰਨ ਵਾਲੇ ਇਕ ਪੁਰਸ਼ ਸਾਥੀ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਓਸ਼ੀਵਾਰਾ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ, ਸੀਆਰਪੀਸੀ ਦੇ ਉਪਬੰਧਾਂ ਦੇ ਤਹਿਤ ਵੀਡੀਓ ਵਿਚ ਇਕ ਪੁਲਸ ਅਧਿਕਾਰੀ ਦੀ ਭੂਮਿਕਾ ਨਿਭਾਉਣ ਵਾਲੇ ਦੋਸ਼ੀ ਗਣਪਤਭਾਈ ਸਵਾਜੀਭਾਈ ਮਕਵਾਨਾ ਨੂੰ ਧਾਰਾ 41ਏ ਦੇ ਤਹਿਤ ਇਕ ਨੋਟਿਸ ਭੇਜਿਆ ਗਿਆ ਹੈ।

Add a Comment

Your email address will not be published. Required fields are marked *