ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਦੇਖਣ ਜਾਣਗੇ PM ਮੋਦੀ

ਨਵੀਂ ਦਿੱਲੀ- ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਮੈਚ ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤੀ ਟੀਮ ਫਾਈਨ ‘ਚ ਪਹੁੰਚ ਚੁੱਕੀ ਹੈ। ਵੀਰਵਾਰ (16 ਨਵੰਬਰ) ਨੂੰ ਦੂਜਾ ਸੈਮੀਫਾਈਨਲ ਮੈਚ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ‘ਚ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਆਸਟ੍ਰੇਲੀਆ ਜਾਂ ਦੱਖਣੀ ਅਫਰੀਕਾ ‘ਚੋਂ ਇਕ ਇਖ ਟੀਮ ਖਿਲਾਫ ਫਾਈਨਲ ਮੈਚ ਖੇਡਣ ਉਤਰੇਗੀ। ਫਾਈਨਲ ਮੁਕਾਬਲੇ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਇਸ ਵਿਚਕਾਰ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਟੀਮ ਦਾ ਫਾਈਨਲ ਮੈਚ ਦੇਖਣ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਪਹੁੰਚ ਸਕਦੇ ਹਨ। ਉਥੇ ਇਹ ਵੀ ਖ਼ਬਰ ਆ ਰਹੀ ਹੈ ਕਿ ਫਾਈਨਲ ਮੈਚ ਤੋਂ ਪਹਿਲਾਂ ਏਅਰ ਸ਼ੋਅ ਦਾ ਵੀ ਆਯੋਜਨ ਕੀਤਾ ਜਾ ਸਕਦਾ ਹੈ।

ਭਾਰਤੀ ਟੀਮ ਨੂੰ ਸਟੇਡੀਅਮ ‘ਚ ਕਰੀਬ ਸਵਾ ਲੱਖ ਦਰਸ਼ਕਾਂ ਦਾ ਸਾਥ ਮਿਲੇਗਾ। ਪ੍ਰਧਾਨ ਮੰਤਰੀ ਇਸਤੋਂ ਪਹਿਲਾਂ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਦੌਰਾਨ ਅਹਿਮਦਾਬਾਦ ਦੇ ਸਟੇਡੀਅਮ ‘ਚ ਨਜ਼ਰ ਆਏ ਸਨ। ਪਹਿਲੀ ਵਾਰ ਇਥੇ ਵਿਸ਼ਵ ਕੱਪ ਦੇ ਫਾਈਨਲ ਦਾ ਆਯੋਜਨ ਹੋਣਾ ਹੈ। ਜਾਣਕਾਰੀ ਮੁਤਾਬਕ, ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਇਕ ਏਅਰ ਸ਼ੋਅ ਵੀ ਹੋਵੇਗਾ। ਸੂਤਰਾਂ ਮੁਤਾਬਕ, ਵੀਰਵਾਰ ਨੂੰ ਸਟੇਡੀਅਮ ਦੇ ਆਲੇ-ਦੁਆਲੇ ਜੈੱਟ ਉਡਦੇ ਦਿਸੇ ਹਨ। 

ਵਿਸ਼ਵ ਕੱਪ ਦੇ ਫਾਈਨਲ ਮੈਚ ਤੋਂ ਪਹਿਲਾਂ ਸਮਾਪਨ ਸਮਾਰੋਹ ਦਾ ਆਯੋਜਨ ਵੀ ਕੀਤਾ ਜਾ ਸਕਦਾ ਹੈ। ਅਹਿਮਦਾਬਾਦ ‘ਚ ਹੀ ਭਾਰਤ-ਪਾਕਿਸਤਾਨ ਦਾ ਮੈਚ ਹੋਇਆ ਸੀ। ਉਦੋਂ ਅਰਿਜੀਤ ਸਿੰਘ, ਸ਼ੰਕਰ ਮਹਾਦੇਵਨ, ਸੁਨਿਧੀ ਚੌਹਾਨ ਵਰਗੇ ਦਿੱਗਜ ਕਲਾਕਾਰਾਂ ਨੇ ਪਰਫਾਰਮੈਂਸ ਕੀਤਾ ਸੀ। ਬੀ.ਸੀ.ਸੀ.ਆਈ. ਇਕ ਵਾਰ ਫਿਰ ਅਹਿਮਦਾਬਾਦ ‘ਚ ਰੰਗਾਰੰਗ ਪ੍ਰੋਗਰਾਮ ਆਯੋਜਿਤ ਕਰਨਾ ਚਾਹੁੰਦਾ ਹੈ। ਹਾਲਾਂਕਿ, ਇਸਦੀ ਅਜੇ ਅਧਿਕਾਰੀ ਪੁਸ਼ਟੀ ਨਹੀਂ ਹੋਈ ਹੈ। 

Add a Comment

Your email address will not be published. Required fields are marked *