IPL 2024: ਰਾਜਸਥਾਨ ਨੇ ਬੈਂਗਲੁਰੂ ਦੇ ਸੁਫਨਿਆਂ ‘ਤੇ ਫੇਰਿਆ ਪਾਣੀ

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੰਜਰਜ਼ ਬੰਗਲੌਰ ਵਿਚਾਲੇ ਐਲੀਮੀਨੇਟਰ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਰਾਇਲ ਚੈਲੇਂਜਰ ਬੈਂਗਲੁਰੂ ਨੂੰ 4 ਵਿਕਟਾਂ ਨਾਲ ਹਰਾ ਕੇ ਉਸ ਦੇ ਸੁਫਨਿਆਂ ‘ਤੇ ਪਾਣੀ ਫੇਰ ਦਿੱਤਾ। ਰਾਇਲ ਚੈਲੰਜਰਜ਼ ਬੈਂਗਲੁਰੂ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 172 ਦੌੜਾਂ ਬਣਾਈਆਂ। ਉਸ ਵੱਲੋਂ ਵਿਰਾਟ ਕੋਹਲੀ ਨੇ 33, ਫਾਫ ਡੁਪਲੇਸਿਸ ਨੇ 17, ਕੈਮਰਨ ਗ੍ਰੀਨ ਨੇ 27, ਰਜਤ ਪਾਟੀਦਾਰ ਨੇ 34, ਮਹੀਪਾਲ ਲੋਮਰੋਰ ਨੇ 32 ਅਤੇ ਦਿਨੇਸ਼ ਕਾਰਤਿਕ ਨੇ 11 ਦੌੜਾਂ ਬਣਾਈਆਂ। ਰਾਜਸਥਾਨ ਲਈ ਟ੍ਰੇਂਟ ਬੋਲਟ, ਸੰਦੀਪ ਸ਼ਰਮਾ ਅਤੇ ਯੁਜਵੇਂਦਰ ਚਾਹਲ ਨੇ 1-1 ਵਿਕਟ ਲਈ। ਅਵੇਸ਼ ਖਾਨ ਨੇ 44 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਅਸ਼ਵਿਨ ਨੇ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਜਵਾਬ ‘ਚ ਰਾਜਸਥਾਨ ਨੇ 19 ਓਵਰਾਂ ‘ਚ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।

ਇਸ ਤਰ੍ਹਾਂ ਰਾਜਸਥਾਨ ਦੀ ਟੀਮ ਕੁਆਲੀਫਾਇਰ-2 ਵਿੱਚ ਪਹੁੰਚ ਗਈ। ਹੁਣ 24 ਮਈ ਨੂੰ ਉਨ੍ਹਾਂ ਦਾ ਸਾਹਮਣਾ ਇਕ ਹੋਰ ਨਾਕਆਊਟ ਮੈਚ ‘ਚ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ। ਇਹ ਮੈਚ ਜਿੱਤਣ ਵਾਲੀ ਟੀਮ 26 ਮਈ ਨੂੰ ਫਾਈਨਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜੇਗੀ। ਜਿਸ ਤਰ੍ਹਾਂ ਬੈਂਗਲੁਰੂ ਦੇ ਖਿਡਾਰੀਆਂ ਨੇ ਦਿਨੇਸ਼ ਕਾਰਤਿਕ ਨੂੰ ਗਲੇ ਲਗਾਇਆ, ਮੰਨਿਆ ਜਾ ਰਿਹਾ ਹੈ ਕਿ ਇਹ ਵੀ ਕਾਰਤਿਕ ਦਾ ਆਈਪੀਐੱਲ ‘ਚ ਆਖਰੀ ਮੈਚ ਸੀ। ਕਾਰਤਿਕ ਨੇ ਪਹਿਲਾਂ ਸੀਐਸਕੇ ਨੂੰ ਹਰਾਉਣ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਸੀਐਸਕੇ ਦੇ ਖਿਲਾਫ ਮੈਚ ਉਸਦੇ ਆਈਪੀਐਲ ਕਰੀਅਰ ਦਾ ਆਖਰੀ ਮੈਚ ਹੋਵੇਗਾ। ਅਜਿਹੇ ‘ਚ ਕਾਰਤਿਕ ਦਾ ਕਰੀਅਰ ਖਤਮ ਮੰਨਿਆ ਜਾ ਰਿਹਾ ਹੈ।

Add a Comment

Your email address will not be published. Required fields are marked *